For the best experience, open
https://m.punjabitribuneonline.com
on your mobile browser.
Advertisement

ਪਟਵਾਰੀ ਸੁਖਜਿੰਦਰ ਸਿੰਘ ਮਾਨਸਾ ਸੁਨਾਮ ਤਹਿਸੀਲ ਦੇ ਪ੍ਰਧਾਨ ਬਣੇ

08:24 AM Aug 25, 2024 IST
ਪਟਵਾਰੀ ਸੁਖਜਿੰਦਰ ਸਿੰਘ ਮਾਨਸਾ ਸੁਨਾਮ ਤਹਿਸੀਲ ਦੇ ਪ੍ਰਧਾਨ ਬਣੇ
ਪਟਵਾਰ ਯੂਨੀਅਨ ਦੇ ਨਵੇਂ ਚੁਣੇ ਗਏ ਅਹੁਦੇਦਾਰ। -ਫੋਟੋ: ਬਨਭੌਰੀ
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 24 ਅਗਸਤ
ਦਿ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਸੁਨਾਮ ਊਧਮ ਸਿੰਘ ਵਾਲਾ ਦੀ ਚੋਣ ਸਹਾਇਕ ਜਰਨਲ ਸਕੱਤਰ ਪਟਵਾਰ ਯੂਨੀਅਨ ਪੰਜਾਬ ਸੁਮਨਦੀਪ ਸਿੰਘ ਭੁੱਲਰ ਅਤੇ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਦਲਵਿੰਦਰ ਸਿੰਘ ਪਟਵਾਰੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕਾਨੂੰਗੋ ਐਸ਼ੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਤੁੰਗ ਵੀ ਹਾਜ਼ਰ ਰਹੇ।
ਇਸ ਮੌਕੇ ਸਰਬਸੰਮਤੀ ਨਾਲ ਪਟਵਾਰੀ ਸੁਖਜਿੰਦਰ ਸਿੰਘ ਮਾਨਸਾ ਨੂੰ ਤਹਿਸੀਲ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਪਟਵਾਰੀ ਰਘਵਿੰਦਰ ਸਿੰਘ ਨੂੰ ਜਰਨਲ ਸਕੱਤਰ, ਪਟਵਾਰੀ ਗਗਨਦੀਪ ਸਿੰਘ ਨੂੰ ਖ਼ਜ਼ਾਨਚੀ ਅਤੇ ਪਟਵਾਰੀ ਹਰਦੀਪ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਟਵਾਰੀ ਨਵਦੀਪ ਸਿੰਘ, ਪਟਵਾਰੀ ਜਗਮੀਤ ਸਿੰਘ ਅਤੇ ਪਟਵਾਰੀ ਤੇਜਿੰਦਰ ਸਿੰਘ ਨੂੰ ਜ਼ਿਲ੍ਹਾ ਮੈਂਬਰ ਵਜੋਂ ਚੋਣ ਕੀਤੀ ਗਈ।
ਨਵ-ਨਿਯੁਕਤ ਪ੍ਰਧਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਨਜੀਰ ਖਾਨ ਨੂੰ ਸੀਨੀਅਰ ਮੀਤ ਪ੍ਰਧਾਨ 2, ਪਟਵਾਰੀ ਸੋਨੂੰ ਕੁਮਾਰ ਸੀਨੀਅਰ ਮੀਤ ਪ੍ਰਧਾਨ 3, ਪਟਵਾਰੀ ਸੁਖਪਾਲ ਕੁਮਾਰ ਸੀਨੀਅਰ ਮੀਤ ਪ੍ਰਧਾਨ 4, ਪਟਵਾਰੀ ਸੁਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ 5, ਪਟਵਾਰੀ ਬੂਟਾ ਸਿੰਘ ਮੀਤ ਪ੍ਰਧਾਨ 1, ਪਟਵਾਰੀ ਮਨਦੀਪ ਸਰਮਾ ਮੀਤ ਪ੍ਰਧਾਨ 2, ਪਟਵਾਰੀ ਹਰਿੰਦਰ ਸਿੰਘ ਮੀਤ ਪ੍ਰਧਾਨ 3, ਪਟਵਾਰੀ ਰਣਜੀਤ ਸਿੰਘ ਵਧੀਕ ਜਰਨਲ ਸਕੱਤਰ, ਪਟਵਾਰੀ ਸਤਗੁਰ ਸਿੰਘ ਸਹਾਇਕ ਖ਼ਜ਼ਾਨਚੀ, ਪਟਵਾਰੀ ਸੁਖਜਿੰਦਰ ਸਿੰਘ ਚੀਮਾ ਸਗੰਠਨ ਸਕੱਤਰ, ਪਟਵਾਰੀ ਵਰਿੰਦਰ ਸਿੰਘ ਕਾਨੂੰਨੀ ਸਕੱਤਰ, ਪਟਵਾਰੀ ਜਗਦੀਪ ਸਿੰਘ ਪ੍ਰਚਾਰ ਸਕੱਤਰ, ਪਟਵਾਰੀ ਪੱਲਵੀ ਸਿੰਗਲਾ ਪ੍ਰੈੱਸ ਸਕੱਤਰ, ਪਟਵਾਰੀ ਅਮਨਦੀਪ ਕੌਰ ਨੂੰ ਦਫਤਰੀ ਸਕੱਤਰ ਚੁਣਿਆ ਗਿਆ।

Advertisement

ਪਟਵਾਰੀ ਹਰਜੀਤ ਸਿੰਘ ਰਾਹੀ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ ਬਣੇ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਦਿ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਤਹਿਸੀਲ ਮਾਲੇਰਕੋਟਲਾ ਇਕਾਈ ਦੀ ਚੋਣ ਸਬੰਧੀ ਬੈਠਕ ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਵਿਜੈਪਾਲ ਸਿੰਘ ਢਿੱਲੋਂ ਅਤੇ ਪਰਮਜੀਤ ਸਿੰਘ ਨਾਰੀਕੇ ਦੀ ਨਿਗਰਾਨੀ ਹੇਠ ਹੋਈ, ਜਿਸ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਬੈਠਕ ਨੇ ਸਰਬਸੰਮਤੀ ਨਾਲ ਹਰਜੀਤ ਸਿੰਘ ਰਾਹੀ ਨੂੰ ਦਿ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਮਾਲੇਰਕੋਟਲਾ ਦਾ ਪ੍ਰਧਾਨ, ਹਰਵੀਰ ਸਿੰਘ ਸਰਵਾਰੇ ਨੂੰ ਜਨਰਲ ਸਕੱਤਰ, ਸੁਮਨਪ੍ਰੀਤ ਸਿੰਘ ਨੂੰ ਖ਼ਜ਼ਾਨਚੀ, ਅਬਦੁਲ ਰਸੀਦ ਨੂੰ ਸੀਨੀਅਰ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਨੂੰ ਮੀਤ ਪ੍ਰਧਾਨ, ਸਾਹਿਲ ਨੂੰ ਸਹਾਇਕ ਜਨਰਲ ਸਕੱਤਰ, ਮਹਾਂਵੀਰ ਗੋਇਲ ਨੂੰ ਸਹਾਇਕ ਖ਼ਜ਼ਾਨਚੀ, ਦੀਦਾਰ ਸਿੰਘ ਛੋਕਰ, ਹਰਦੀਪ ਸਿੰਘ ਮੰਡੇਰ, ਸਿਮਰਨਜੀਤ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ।ਇਸ ਮੌਕੇ ਤਹਿਸੀਲ ਅਮਰਗੜ੍ਹ ਇਕਾਈ ਦੇ ਪ੍ਰਧਾਨ ਕਰਨ ਅਜੇਪਾਲ ਸਿੰਘ ਸੋਪਲ ਅਤੇ ਤਹਿਸੀਲ ਮਾਲੇਰਕੋਟਲਾ ਦੇ ਸੇਵਾਦਾਰ ਸਿਕੰਦਰ ਖ਼ਾਨ, ਜਿਉਣਾ ਖ਼ਾਨ, ਮੁਹੰਮਦ ਦਿਲਸ਼ਾਦ(ਹਨੀ), ਜੀਵਨ ਸਿੰਘ ਤੇ ਅਤੀਕ ਭੁੱਟੋ ਵੀ ਮੌਜੂਦ ਸਨ।

Advertisement

Advertisement
Author Image

Advertisement