ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲ ਕਿਲਾ ਬਾਸਮਤੀ ਰਾਈਸ ਦੇ ਸਰਪ੍ਰਸਤ ਕਰਤਾਰ ਸਿੰਘ ਦਾ ਦੇਹਾਂਤ

07:00 AM Jan 12, 2024 IST

ਚੰਡੀਗੜ੍ਹ (ਟਨਸ): ਇੰਡੀਅਨ ਬਾਸਮਤੀ ਰਾਈਸ ਇੰਡਸਟਰੀ ਦੇ ਸੀਨੀਅਰ ਮੈਂਬਰ ਤੇ ਲਾਲ ਕਿਲਾ ਰਾਈਸ ਦੇ ਸਰਪ੍ਰਸਤ ਕਰਤਾਰ ਸਿੰਘ (89) ਦਾ ਅੱਜ ਸਵੇਰੇ ਅੰਮ੍ਰਿਤਸਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਸ਼ਹੀਦ ਸਾਹਿਬ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਰਣਜੀਤ ਐਵੇਨਿਊ ਵਿਚ 14 ਜਨਵਰੀ ਨੂੰ ਬਾਅਦ ਦੁਪਹਿਰ ਹੋਵੇਗੀ। ਕਰਤਾਰ ਸਿੰਘ ਨੇ ਅੰਮ੍ਰਿਤਸਰ ਵਿਚ ਸੱਠਵਿਆਂ ਦੌਰਾਨ ਰਾਈਸ ਮਿੱਲ ਸ਼ੁਰੂ ਕੀਤੀ ਸੀ ਤੇ ਉਨ੍ਹਾਂ ਦੇ ਲਾਲ ਕਿਲਾ ਦੇ ਨਾਂ ਦੇ ਚੌਲਾਂ ਨੇ ਵਿਸ਼ਵ ਪੱਧਰ ’ਤੇ ਵੀ ਨਾਮਣਾ ਖੱਟਿਆ ਸੀ। ਵਿਕਰਮਜੀਤ ਸਿੰਘ ਸਾਹਨੀ ਨੇ ਕਰਤਾਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

Advertisement

Advertisement