ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੜੀਸਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹੋਣਗੇ ਪਟਨਾਇਕ

07:25 AM Jun 20, 2024 IST

ਭੁਬਨੇਸ਼ਵਰ, 19 ਜੂਨ
ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ (ਬੀਜੇਡੀ) ਪ੍ਰਧਾਨ ਨਵੀਨ ਪਟਨਾਇਕ ਉੜੀਸਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ। ਪਟਨਾਇਕ ਨੇ ਕਿਹਾ ਕਿ ਉਹ ਉੜੀਸਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਬੀਜੇਡੀ ਦੇ ਵਿਧਾਇਕਾਂ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਬੀਜੇਡੀ ਦੇ ਵਿਧਾਇਕਾਂ ਦੀ ਮੀਟਿੰਗ ਕੀਤੀ। ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ। ਉਨ੍ਹਾਂ ਮੈਨੂੰ ਵਿਰੋਧੀ ਧਿਰ ਦਾ ਨੇਤਾ ਤੇ ਬੀਜੇਡੀ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।’’ ਸੀਨੀਅਰ ਵਿਧਾਇਕ ਪ੍ਰਸੰਨਾ ਅਚਾਰੀਆ ਨੂੰ ਉਪ ਨੇਤਾ ਨਿਯੁਕਤ ਕੀਤਾ, ਜਦਕਿ ਸਾਬਕਾ ਪ੍ਰਧਾਨ ਪ੍ਰਮਿਲਾ ਮਲਿਕ ਸਦਨ ਵਿੱਚ ਵਿਰੋਧੀ ਧਿਰ ਦੀ ਚੀਫ ਵ੍ਹਿਪ ਹੋਵੇਗੀ। ਪਟਨਾਇਕ ਨੇ ਪ੍ਰਤਾਪ ਕਿਸ਼ੋਬੀ ਦੇਬ ਨੂੰ ਡਿਪਟੀ ਚੀਫ ਵ੍ਹਿਪ ਨਿਯੁਕਤ ਕੀਤਾ। -ਪੀਟੀਆਈ

Advertisement

Advertisement