For the best experience, open
https://m.punjabitribuneonline.com
on your mobile browser.
Advertisement

ਪਟਨਾ: ਹੁਣ ਮੈਂ ਹਮੇਸ਼ਾ ਐੱਨਡੀਏ ’ਚ ਰਹਾਂਗਾ: ਨਿਤੀਸ਼ ਕੁਮਾਰ

01:47 PM Jan 31, 2024 IST
ਪਟਨਾ  ਹੁਣ ਮੈਂ ਹਮੇਸ਼ਾ ਐੱਨਡੀਏ ’ਚ ਰਹਾਂਗਾ  ਨਿਤੀਸ਼ ਕੁਮਾਰ
Advertisement

ਪਟਨਾ, 31 ਜਨਵਰੀ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਹੁਣ ਹਮੇਸ਼ਾ ਲਈ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਵਿੱਚ ਰਹਿਣਗੇ ਅਤੇ ਆਪਣੇ ਰਾਜ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ। ਜਨਤਾ ਦਲ (ਯੂਨਾਈਟਿਡ) ਦੇ ਸੁਪਰੀਮੋ ਦੀ ਟਿੱਪਣੀ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਲਈ ਮਹਾਗਠਬੰਧਨ (ਮਹਾਗਠਜੋੜ) ਅਤੇ ਇੰਡੀਆ ਗਠਜੋੜ ਨੂੰ ਛੱਡਣ ਤੋਂ ਕੁਝ ਦਿਨ ਬਾਅਦ ਆਈ ਹੈ। ਵਿਰੋਧੀ ਧਿਰ ਦੇ ਗਠਜੋੜ ਦੇ ਨਾਂ ਇੰਡੀਆਂ ਬਾਰੇ ਉਨ੍ਹਾਂ ਕਿਹਾ,‘ਮੈਂ ਇਡੀਆ ਥਾਂ ਕੋਈ ਹੋਰ ਨਾਂ ਰੱਖਣ  ਲਈ ਕਿਹਾ ਸੀ ਪਰ ਉਹ ਪਹਿਲਾਂ ਹੀ ਇਸ ਨੂੰ ਅੰਤਿਮ ਰੂਪ ਦੇ ਚੁੱਕੇ ਸਨ। ਇੰਡੀਆ ਗਠਜੋੜ ’ਚ ਜਿੰਨੇ ਮੂੰਹ ਓਨੀਆਂ ਗੱਲਾਂ ਹਨ। ਅੱਜ ਤੱਕ ਉਨ੍ਹਾਂ ਨੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ।’

Advertisement

Advertisement
Author Image

Advertisement
Advertisement
×