ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਨਾ ਲਾਠੀਚਾਰਜ: ਭਾਜਪਾ ਕਮੇਟੀ ਨੇ ਨਿਆਂਇਕ ਜਾਂਚ ਦੀ ਮੰਗ ਕੀਤੀ

07:47 AM Jul 16, 2023 IST
ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸ਼ਾਦ ਪਟਨਾ ਹਸਪਤਾਲ ’ਚ ਜ਼ਖ਼ਮੀ ਵਰਕਰ ਦਾ ਹਾਲ ਪੁੱਛਦੇ ਹੋਏ। -ਫੋਟੋ: ਪੀਟੀਆਈ

ਪਟਨਾ, 15 ਜੁਲਾਈ
ੲਿਥੇ ਭਾਜਪਾ ਕਾਰਕੁਨਾਂ ’ਤੇ ਬੀਤੇ ਵੀਰਵਾਰ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਰਟੀ ਨੇ ਇਸ ਦੀ ਨਿਆਂਇਕ ਜਾਂਚ ਕਰਵਾਉਣ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਕਮੇਟੀ ਨੇ ਦੱਸਿਆ ਕਿ ਪੁਲੀਸ ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਕਈ ਪਾਰਟੀ ਕਾਰਕੁਨ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਜਾਂਚ ਕਮੇਟੀ ਦੇ ਮੈਂਬਰਾਂ ਨੇ ਜ਼ਖ਼ਮੀ ਕਾਰਕੁਨਾਂ ਨਾਲ ਮੁਲਾਕਾਤ ਵੀ ਕੀਤੀ। ਇਸ ਕਮੇਟੀ ਵਿਚ ਹੋਰਨਾਂ ਸਮੇਤ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਰਘੂਬਰ ਦਾਸ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ, ਸੁਨੀਤਾ ਦੁੱਗਲ ਤੇ ਵਿਸ਼ਨੂੰ ਦਿਆਲ ਰਾਮ ਸ਼ਾਮਲ ਹਨ। ਸ੍ਰੀ ਦੁੱਗਲ ਨੇ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਪੁਰਸ਼ ਪੁਲੀਸ ਮੁਲਾਜ਼ਮਾਂ ਨੇ ਮਹਿਲਾ ਭਾਜਪਾ ਵਰਕਰਾਂ ਦੀ ਛਾਤੀ ਤੇ ਸਿਰ ’ਤੇ ਲਾਠੀਆਂ ਨਾਲ ਵਾਰ ਕੀਤੇ। ਕਾਬਿਲੇਗੌਰ ਹੈ ਕਿ ਭਾਜਪਾ ਕਾਰਕੁਨ ਬੀਤੇ ਵੀਰਵਾਰ ਨੂੰ ਸੱਤਾਧਾਰੀ ਨਿਤੀਸ਼ ਸਰਕਾਰ ਦੀ ਅਧਿਆਪਕ ਭਰਤੀ ਨੀਤੀ ਖ਼ਿਲਾਫ਼ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਸਨ।
ਇਸੇ ਤਰ੍ਹਾਂ ਦਿੱਲੀ ਤੋਂ ਸੰਸਦ ਮੈਂਬਰ ਮਨੋਜ ਤਿਵਾੜੀ, ਜੋ ਕਿ ਬਿਹਾਰ ਨਾਲ ਸਬੰਧਤ ਹਨ, ਨੇ ਕਿਹਾ ਕਿ ਪੁਲੀਸ ਕਾਰਵਾਈ ਦੌਰਾਨ 771 ਭਾਜਪਾ ਕਾਰਕੁਨ ਜ਼ਖ਼ਮੀ ਹੋਏ ਤੇ ਕਈ ਕਾਰਕੁਨਾਂ ਦਾ ਹਸਪਤਾਲਾਂ ਤਕ ਪਿੱਛਾ ਕੀਤਾ ਗਿਆ ਤੇ ਲਾਠੀਆਂ ਮਾਰੀਆਂ ਗਈਆਂ। ਜਾਂਚ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਪੁਲੀਸ ਕਾਰਵਾਈ ਦੀ ਇਸ ਘਟਨਾ ਨੇ ‘ਜਲ੍ਹਿਆਂਵਾਲਾ ਬਾਗ ਹੱਤਿਆ ਕਾਂਡ’ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਪੈਨਲ ਮੈਂਬਰਾਂ ਨੇ ਕਿਹਾ ਕਿ ਜਾਂਚ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੀ ਜਾਵੇਗੀ। ਉਨ੍ਹਾਂ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਕਰਵਾਉਣ ਦੀ ਵੀ ਸਿਫਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਬਿਹਾਰ ਇਕਾਈ ਦੇ ਪ੍ਰਧਾਨ ਸਮਰਾਟ ਚੌਧਰੀ ਪੁਲੀਸ ਦੀ ਇਸ ਕਾਰਵਾਈ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ’ਚ ਲਿਆਉਣਗੇ। -ਪੀਟੀਆਈ

Advertisement

Advertisement
Tags :
ਕਮੇਟੀਕੀਤੀ:ਜਾਂਚਨਿਆਂਇਕਪਟਨਾਭਾਜਪਾਲਾਠੀਚਾਰਜ,
Advertisement