ਖੋ-ਖੋ ਟੂਰਨਾਮੈਂਟ ਵਿੱਚ ਪਟਿਆਲਾ ਨੇ ਜਿੱਤੀ ਟਰਾਫੀ
ਪੱਤਰ ਪ੍ਰੇਰਕ
ਸਮਾਣਾ, 18 ਨਵੰਬਰ
ਇੱਥੇ ਪਬਲਿਕ ਕਾਲਜ ਵਿੱਚ ਸੂਬਾ ਪੱਧਰੀ 67ਵਾਂ ਅੰਤਰ ਜ਼ਿਲ੍ਹਾ ਛੇ ਰੋਜ਼ਾ ਖੋ-ਖੋ ਟੂਰਨਾਮੈਂਟ (ਅੰਡਰ 14 ਲੜਕੇ/ਲੜਕੀਆਂ) ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹਿਲੇ ਤਿੰਨ ਦਿਨ ਲੜਕੀਆਂ ਦੇ ਖੋ ਖੋ ਮੁਕਾਬਲੇ ਕਰਵਾਏ ਗਏ। ਅੱਜ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੀਤੂ ਦੇਵਗਨ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਹਰਜੋਤ ਕੌਰ ਵੀ ਹਾਜ਼ਰ ਸਨ। ਖੋ-ਖੋ ਮੁਕਾਬਲਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਸੰਗਰੂਰ ਨੂੰ ਸਖਤ ਮੁਕਾਬਲੇ ਵਿੱਚ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸੰਗਰੂਰ ਦੀ ਟੀਮ ਨੇ ਦੂਜਾ, ਬਰਨਾਲਾ ਦੀ ਟੀਮ ਨੇ ਤੀਜਾ ਤੇ ਲਧਿਆਣਾ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ।
ਇਸ ਮੌਕੇ ਅੱਵਲ ਆਈਆਂ ਟੀਮਾਂ ਨੂੰ ਟਰਾਫੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ, ਸਟੇਟ ਐਵਾਰਡੀ ਸੁਖਵੰਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜੈਤਸਾਹੂਦੀਪ ਸਿੰਘ, ਲੈਕਚਰਾਰ ਮਾਈਕਲ, ਦਰਸ਼ਨ ਸਿੰਘ, ਭੂਪਿੰਦਰ ਸਿੰਘ, ਲਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਨਿਰਜੰਨ ਸਿੰਘ, ਮੱਖਣ ਸਿੰਘ,ਭੂਸ਼ਣ ਗੋਇਲ, ਅਸ਼ਿਵੰਦਰ ਕੌਰ, ਸੁਖਦੀਪ ਕੌਰ,ਬਲਜੀਤ ਕੌਰ,ਆਸਾ ਰਾਣੀ, ਨਿਧੀ ਸ਼ਰਮਾ, ਵੀਨਤਾ ਰਾਜਲਾ ਆਦਿ ਹੋਰ ਵੱਡੀ ਗਿੱਣਤੀ ਵਿੱਚ ਹਾਜ਼ਰ ਸਨ। ਮੰਚ ਸੰਚਾਲਨ ਭੂਪਿੰਦਰ ਸਿੰਘ ਨੇ ਕੀਤਾ।