ਪਟਿਆਲਾ ਰੇਲਵੇ ਵਰਕਸ਼ਾਪ ਨੂੰ ਤਕਨੀਕੀ ਤੌਰ ’ਤੇ ਮਜ਼ਬੂਤ ਕਰਾਂਗੇ: ਨਿਨਾਵੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਸਤੰਬਰ
ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਆਰਐੱਸ) ਪੀਬੀ ਨੀਨਾਵੇ ਨੇ ਪਟਿਆਲਾ ਲੋਕੋਮੋਟਿਵ ਵਰਕਸ (ਪੀਐਲਡਬਲਿਊ) ਦਾ ਦੌਰਾ ਕੀਤਾ। ਸ੍ਰੀ ਨਿਨਾਵੇ ਦੇ ਪਹੁੰਚਣ ’ਤੇ, ਪ੍ਰਮੋਦ ਕੁਮਾਰ, ਪ੍ਰਮੁੱਖ ਮੁੱਖ ਪ੍ਰਬੰਧਕੀ ਅਧਿਕਾਰੀ (ਪੀਸੀਏਓ) ਪੀਐਲਡਬਲਿਊ ਅਤੇ ਹੋਰ ਅਫ਼ਸਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਦੌਰੇ ਦੌਰਾਨ ਸ੍ਰੀ ਨਿਨਾਵੇ ਨੇ ਲੋਕੋਮੋਟਿਵ ਉਪਕਰਨ ਸਟੋਰ ਕੀਤੇ ਜਾਣ ਵਾਲੇ ਵੱਖ-ਵੱਖ ਸੋਪਸ਼ ਅਤੇ ਸਟੋਰ ਵਾਰਡਾਂ ਦਾ ਦੌਰਾ ਕੀਤਾ। ਉਸ ਨੇ ਵਰਕਰਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ , ਵਸਤੂਆਂ ਦੇ ਪ੍ਰਬੰਧਨ ਅਤੇ ਸਟੋਰਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਸਮਰਪਣ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਟਿਆਲਾ ਰੇਲਵੇ ਵਰਕਸ਼ਾਪ ਨੂੰ ਉੱਤਰੀ ਭਾਰਤ ਦੀ ਵਧੀਆ ਤਕਨੀਕ ਵਾਲੀ ਵਰਕਸ਼ਾਪ ਬਣਾਇਆ ਜਾ ਰਿਹਾ ਹੈ, ਜਿੱਥੇ ਬਿਜਲੀ ਰੇਲ ਇੰਜਣ ਬਣਾਉਣ ਵਿਚ ਨਵੀਂਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ। ਆਪਣੇ ਦੌਰੇ ਤੋਂ ਇਲਾਵਾ ਸ੍ਰੀ ਨਿਨਾਵੇ ਨੇ ਸਟੋਰ ਵਾਰਡਾਂ ਦੇ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣ ਲਈ ਸਟਾਫ਼ ਨੂੰ ਕੀਮਤੀ ਸੁਝਾਅ ਦਿੱਤੇ। ਸ੍ਰੀ ਨਿਨਾਵੇ ਨੇ ਪੀਐਲਡਬਲਿਊ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ, ਜਿੱਥੇ ਉਸ ਨੇ ਸਮਗਰੀ ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਅਤੇ ਸਟੋਰ ਸੰਚਾਲਨ ਨਾਲ ਸਬੰਧਤ ਚੁਣੌਤੀਆਂ ਦਾ ਹੱਲ ਕੀਤਾ। ਸ੍ਰੀ ਨਿਨਾਵੇ ਨੇ ਪ੍ਰਕਿਰਿਆਵਾਂ ਨੂੰ ਅਨੁਕੂਲਿਤ ਕਰਨ ਅਤੇ ਸਮਗਰੀ ਪ੍ਰਬੰਧਨ ਵਿੱਚ ਕੁਸ਼ਲਤਾ ਨੂੰ ਵਧਾਉਣ ਬਾਰੇ ਆਪਣੀ ਸੂਝ ਅਤੇ ਸਲਾਹ ਸਾਂਝੀ ਕੀਤੀ।