ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ: ਅਰਬਨ ਅਸਟੇਟ, ਚਨਿਾਰ ਬਾਗ ਤੇ ਤ੍ਰਿਪੜੀ ਵਿੱਚ ਪਾਣੀ ਭਰਿਆ

09:00 AM Jul 11, 2023 IST
ਫ਼ੌਜ ਦੇ ਜਵਾਨ ਪਟਿਆਲਾ ਦੀ ਰਾਮ ਗੋਪਾਲ ਕਲੋਨੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਦੇ ਹੋਏ। -ਫੋਟੋ: ਪੀਟੀਆਈ

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੁਲਾਈ
ਇਲਾਕੇ ਵਿੱਚ ਤਿੰਨ ਦਨਿਾਂ ਤੋਂ ਪੈ ਰਹੇ ਮੀਂਹ ਅਤੇ ਪਿੱਛੋਂ ਛੱਡੇ ਪਾਣੀ ਕਾਰਨ ਹੁਣ ਪਟਿਆਲਾ ਸ਼ਹਿਰ ਵਿੱਚ ਹਾਲਤ ਗੰਭੀਰ ਬਣ ਗਏ ਹਨ। ਸ਼ਹਿਰ ਦੇ ਨੇੜਿਓਂ ਲੰਘਦੀ ਨਦੀ ਓਵਰਫਲੋਅ ਹੋਣ ਕਾਰਨ ਪਾਣੀ ਰਿਹਾਇਸ਼ੀ ਖੇਤਰਾਂ ਵਿੱਚ ਜਾ ਵੜਿਆ ਹੈ।
ਇੱਥੇ ਅਰਬਨ ਅਸਟੇਟ, ਚਨਿਾਰ ਬਾਗ਼ ਅਤੇ ਪਟਿਆਲਾ ਸ਼ਹਿਰ ਵਿਚਲੇ ਤ੍ਰਿਪੜੀ ਦੀਆਂ ਕਈ ਕਲੋਨੀਆਂ, ਇੱਥੋਂ ਤੱਕ ਕਿ ਪੁਲੀਸ ਲਾਈਨ ਵਿਚਲੀਆਂ ਸਰਕਾਰੀ ਕੋਠੀਆਂ ਵਿੱਚ ਵੀ ਪਾਣੀ ਭਰ ਗਿਆ ਹੈ। ਨਦੀ ਨਾਲ ਲੱਗਦੀ ਗੋਪਾਲ ਕਲੋਨੀ ਵਿਚਲੇ ਘਰਾਂ ਵਿੱਚ ਪਾਣੀ ਭਰਨ ਕਾਰਨ ਇੱਥੋਂ ਦੇ ਕਰੀਬ 200 ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਨਿਗਰਾਨੀ ਹੇਠਾਂ ਸੁਰੱਖਿਅਤ ਸਥਾਨ ਵਜੋਂ ਇੱਕ ਮੈਰਿਜ ਪੈਲੇਸ ਵਿਚ ਰੱਖਿਆ ਗਿਆ ਹੈ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਸਣੇ ਕਈ ਹੋਰਾਂ ਨੇ ਵੀ ਇਨ੍ਹਾਂ ਲੋਕਾਂ ਦਾ ਸਾਜ਼ੋ-ਸਾਮਾਨ ਸੰਭਾਲਣ ਤੇ ਤਬਦੀਲ ਕਰਨ ਵਿੱਚ ਮਦਦ ਕੀਤੀ। ਪ੍ਰਸ਼ਾਸਨ ਅਰਬਨ ਅਸਟੇਟ ਵੀ ਪਹੁੰਚਿਆ ਹੋਇਆ ਸੀ।
ਉਧਰ, ਇੱਥੇ ਮਨਿੀ ਸਕੱਤਰੇਤ ਦੇ ਨੇੜੇ ਸਥਿਤ ਪੁਲੀਸ ਲਾਈਨ ਵਿਚਲੀਆਂ ਸਰਕਾਰੀ ਕੋਠੀਆਂ ਵਿਚ ਰਹਿੰਦੇ ਦੀ ਟ੍ਰਿਬਿਊਨ ਦੇ ਪ੍ਰਿੰਸੀਪਲ ਕਾਰਸਪੋਡੈਂਟ ਅਮਨ ਸੂਦ, ਜੇਲ੍ਹ ਅਧਿਕਾਰੀ ਰਾਜਨ ਕਪੂਰ ਤੇ ਪੁਲੀਸ ਅਧਿਕਾਰੀ ਹਰਸ਼ ਸਣੇ ਕਈ ਹੋਰ ਦੇ ਘਰਾਂ ਵਿੱਚ ਪਾਣੀ ਵੜਨ ਕਰਨ ਲੱਖਾਂ ਰੁਪਏ ਦਾ ਸਮਾਨ ਨੁਕਸਾਨਿਆ ਗਿਆ ਹੈ। ਇਸ ਦੌਰਾਨ ਫ਼ੌਜ ਗੋਪਾਲ ਕਲੋਨੀ ਸਣੇ ਹੋਰ ਥਾਈਂ ਵੀ ਪੁੱਜੀ ਹੋਈ ਸੀ।
ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ, ਟਾਂਗਰੀ ਨਦੀ, ਐਸਵਾਈਐੱਲ ਨਹਿਰ, ਨਰਵਨਾ ਬ੍ਰਾਂਚ, ਮਾਰਕੰਡਾ ਤੇ ਢਕਾਣਸੂ ਨਾਲੇ ਸਣੇ ਸਾਰੇ ਹੀ ਨਦੀਆਂ ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੇ ਹਨ। ਇਸੇ ਦੌਰਾਨ ਸੜਕਾਂ ’ਤੇ ਪਾਣੀ ਕਾਰਨ ਕਰ ਕੇ ਅੱਜ ਦਨਿ ਭਰ ਕਈ ਪਿੰਡਾਂ ਦਾ ਸੰਪਰਕ ਟੁੱਟਿਆ ਰਿਹਾ। ਪਟਿਆਲਾ ਜ਼ਿਲ੍ਹੇ ਦਾ ਬਹੁਤਾ ਹਿੱਸਾ ਹੜ੍ਹ ਦੀ ਲਪੇਟ ਵਿਚ ਆ ਗਿਆ ਹੈ। ਅੱਜ ਦੂਜੇ ਦਨਿ ਵੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬੀ ਰਹੀ। ਅੱਜ ਪਾਣੀ ਕੱਲ੍ਹ ਨਾਲੋਂ ਵੀ ਜ਼ਿਆਦਾ ਰਿਹਾ।
ਇਨ੍ਹਾਂ ਫ਼ਸਲਾਂ ਵਿੱਚ ਭਾਵੇਂ ਮੁੱਖ ਤੌਰ ’ਤੇ ਝੋਨੇ ਦੀ ਫ਼ਸਲ ਸ਼ਾਮਲ ਹੈ ਪਰ ਸਬਜ਼ੀਆਂ ਤੇ ਹੋਰ ਫ਼ਸਲਾਂ ਸਣੇ ਹਰੇ-ਚਾਰੇ ਵੀ ਪਾਣੀ ਦੀ ਮਾਰ ਹੇਠ ਹਨ। ਇਸ ਪਾਣੀ ਕਾਰਨ ਟਿਊਬਵੈੱਲ ਮੋਟਰਾਂ, ਕੋਠਿਆਂ ਅਤੇ ਖੇਤਾਂ ਵਿੱਚ ਬਣੇ ਘਰਾਂ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਜਲਦੀ ਪਾਣੀ ਨਾ ਉਤਰਿਆ ਤਾਂ ਝੋਨੇ ਫ਼ਸਲ ਦਾ ਨੁਕਸਾਨ ਹੋ ਜਾਵੇਗਾ।
ਕੱਲ੍ਹ ਤੱਕ ਤਾਂ ਖੇਤਾਂ ਵਿੱਚ ਬਰਸਾਤ ਦਾ ਪਾਣੀ ਭਰਿਆ ਹੋਇਆ ਸੀ ਪਰ ਅੱਜ ਵੱਖ-ਵੱਖ ਥਾਵਾਂ ਤੋਂ ਨਹਿਰਾਂ, ਨਦੀਆਂ, ਨਾਲਿਆਂ ਤੇ ਘੱਗਰ ਆਦਿ ਵਿਚ ਪਾੜ ਪੈਣ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਗਈ। ਘਨੌਰ ਇਲਾਕੇ ਦੇ ਨੌਜਵਾਨ ਅਜੇ ਟਿਵਾਣਾ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਪੰਜ ਤੋਂ ਸੱਤ ਫੁੱਟ ਤੱਕ ਪਾਣੀ ਚਲ ਰਿਹਾ ਹੈ। ਪਿੰਡਾਂ ਦਾ ਦੌਰਾ ਕਰ ਕੇ ਆਏ ਕਿਸਾਨ ਨੇਤਾ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਘੱਗਰ ਵੱਲ ਸਰਕਾਰਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਹੀ ਇਹ ਹਾਲਾਤ ਬਣੇ ਹਨ।

Advertisement

ਚਮਾਰੂ ਸਣੇ ਘਨੌਰ ਦੇ ਕਈ ਇਲਾਕੇ ਖਾਲੀ ਕਰਵਾਏ

ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਲੋਕ।

ਘਨੌਰ (ਦਰਸ਼ਨ ਸਿੰਘ ਮਿੱਠਾ): ਭਰਵੇਂ ਮੀਂਹ ਕਾਰਨ ਹਲਕਾ ਘਨੌਰ ਦੇ ਕਈ ਪਿੰਡਾਂ ਨੂੰ ਪਾਣੀ ਨੇ ਲਪੇਟ ਵਿਚ ਲੈ ਲਿਆ ਹੈ। ਹਾਲਾਂਕਿ ਅੱਜ ਪੱਚੀ ਦੱਰਾ ਅਤੇ ਸਰਾਲਾ ਹੈੱਡ ’ਤੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਪੱਚੀ ਦੱਰਾ ਵਿਚ ਲਗਪਗ 2 ਫੁੱਟ ਤੱਕ ਪਾਣੀ ਦਾ ਪੱਧਰ ਨੀਵਾਂ ਹੋ ਚੁੱਕਾ ਸੀ। ਪ੍ਰਸ਼ਾਸਨ ਵੱਲੋਂ ਬਣਾਈਆਂ ਬਚਾਅ ਟੀਮਾਂ, ਫ਼ੌਜ ਦੇ ਜਵਾਨ, ਨੈਸ਼ਨਲ ਡਿਜ਼ਾਸਟਰ ਰਿਲੀਫ ਫੋਰਸ (ਐਨਡੀਆਰਐਡ) ਅਤੇ ਪੰਜਾਬ ਪੁਲੀਸ ਵੱਲੋਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਵਿੱਚੋਂ ਪੀੜਤਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਉੱਪਰ ਪਹੁੰਚਿਆ ਜਾ ਰਿਹਾ ਹੈ। ਡੀਐੱਸਪੀ ਘਨੌਰ ਰਘਵੀਰ ਸਿੰਘ ਨੇ ਦੱਸਿਆ ਕਿ ਪਿੰਡ ਚਮਾਰੂ, ਕੁਆਰਕ ਸਿਟੀ ਵਾਸੀ, ਜੀਰੀ ਲਾਉਣ ਲਈ ਆਈ ਲੇਬਰ ਅਤੇ ਭੱਠਿਆਂ ਉੱਪਰ ਕੰਮ ਕਰਦੇ ਮਜ਼ਦੂਰਾਂ ਨੂੰ ਪਰਿਵਾਰਾਂ ਸਣੇ ਕਿਸ਼ਤੀਆਂ ਰਾਹੀ ਸੁਰੱਖਿਅਤ ਕੱਢ ਕੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਸੁਰੱਖਿਅਤ ਸੈਂਟਰਾਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ਤਰਾ ਹਾਲ਼ੇ ਬਰਕਰਾਰ ਹੈ। ਹਲਕਾ ਘਨੌਰ ਵਿੱਚ ਜ਼ਮੀਨ ਅਤੇ ਪਾਣੀ ਦਾ ਪੱਧਰ ਇਕਸਾਰ ਹੋਇਆ ਪਿਆ ਹੈ। ਉੱਧਰ, ਚਿਤਕਾਰਾ ਯੂਨੀਵਰਸਿਟੀ ਹੋਸਟਲ ਦੇ ਵਿਦਿਆਰਥੀਆਂ ਨੂੰ ਰਾਜਪੁਰਾ ਦੇ ਬਹਾਵਲਪੁਰ ਭਵਨ ਵਿੱਚ ਠਹਿਰਾਇਆ ਗਿਆ ਹੈ। ਹਲਕਾ ਘਨੌਰ ਵਿੱਚ ਗੁਰਦੁਆਰਾ ਨਥਾਣਾ ਸਾਹਿਬ ਜੰਡ ਮੰਘੋਲੀ, ਗੁਰਦੁਆਰਾ ਸਾਹਿਬ ਤਹਿਸੀਲ ਰੋਡ ਘਨੌਰ ਤੇ ਸਰਕਾਰੀ ਹਾਈ ਸਕੂਲ ਘਨੌਰ, ਸਰਕਾਰੀ ਹਾਈ ਸਕੂਲ ਲੜਕੀਆਂ ਰਾਜਪੁਰਾ, ਗੁਰਦੁਆਰਾ ਮੰਜੀ ਸਾਹਿਬ ਲੋਹਸਿੰਬਲੀ ਤੇ ਨਿਰਮਲ ਕੁਟੀਆ, ਗੁਰਦੁਆਰਾ ਮੰਜੀ ਸਾਹਿਬ ਨੌਵੀਂ ਪਾਤਸ਼ਾਹੀ ਹਰਪਾਲਪੁਰ, ਗੁਰਦੁਆਰਾ ਕੁਸ਼ਟਨਿਵਾਰਨ ਸਾਹਿਬ ਸੇਖੂਪੁਰ, ਗੁਰਦੁਆਰਾ ਧੰਨਾ ਭਗਤ ਸਾਹਿਬ ਘੱਗਰ ਦਰਿਆ ਦੇ ਨੇੜੇ, ਪਿੰਡ ਨਿਆਮਤਪੁਰ ਦਾ ਗੁਰਦੁਆਰਾ ਤੇ ਸਕੂਲ, ਪਿੰਡ ਸ਼ਾਮਦੋ ਦੇ ਤਿੰਨ ਗੁਰਦੁਆਰਾ ਸਾਹਿਬ, ਗੱਜੂ ਖੇੜਾ ਦਾ ਸਰਕਾਰੀ ਸਕੂਲ, ਸ਼ਿਵ ਮੰਦਰ ਨਲਾਸ ਰਾਜਪੁਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਪੁਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੱਖਿਆ ਗਿਆ ਹੈ।

Advertisement

ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਆਪਣੇ ਪਸ਼ੂਆਂ ਨੂੰ ਬਾਹਰ ਲਿਜਾਂਦੇ ਹੋਏ ਲੋਕ।

ਖਾਲੀ ਕਰਵਾਏ ਜਾ ਰਹੇ ਨੇ ਅਰਬਨ ਅਸਟੇਟ ਫੇਜ਼-2 ਤੇ ਚਨਿਾਰ ਬਾਗ
ਪਟਿਆਲਾ: ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੱਡੀ ਨਦੀ ਵਿੱਚ ਵਧਦੇ ਪਾਣੀ ਦੇ ਪੱਧਰ ਅਤੇ ਇਸ ਦੇ ਅਰਬਨ ਅਸਟੇਟ ਇਲਾਕੇ ਵਿੱਚ ਦਾਖ਼ਲ ਹੋਣ ਦੀ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਅਰਬਨ ਅਸਟੇਟ ਫੇਜ਼-2 ਅਤੇ ਚਨਿਾਰ ਬਾਗ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਜਦਕਿ ਫੇਜ਼-1 ਵੀ ਐਲਰਟ ’ਤੇ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਰਬਨ ਅਸਟੇਟ ਵਿੱਚ ਰਾਧਾ ਸੁਆਮੀ ਡੇਰੇ ’ਚ ਲੋਕਾਂ ਦੀ ਆਰਜ਼ੀ ਠਾਹਰ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਰਾਤ ਨੂੰ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ, ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।

ਹੜ੍ਹ ਕੰਟਰੋਲ ਰੂਮਾਂ ਦੇ ਨੰਬਰ ਜਾਰੀ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਤਹਿਸੀਲ ਪਟਿਆਲਾ ਵਿੱਚ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਨੰਬਰ 0175-2311321, ਸਬ-ਡਿਵੀਜ਼ਨ ਦੁਧਨਸਾਧਾਂ 0175-2632615, ਰਾਜਪੁਰਾ 01762-224132, ਨਾਭਾ 01765-220654, ਸਮਾਣਾ 01764-221190 ਅਤੇ ਸਬ-ਡਿਵੀਜ਼ਨ ਪਾਤੜਾਂ ਵਿੱਚ ਕੰਟਰੋਲ ਰੂਮ ਦਾ ਨੰਬਰ 01764-243403 ਹੈ। ਨਗਰ ਨਿਗਮ ਪਟਿਆਲਾ ਵਿੱਚ ਕੰਟਰੋਲ ਰੂਮ ਦਾ ਨੰਬਰ 0175-2215357 ਤੇ 0175-2215956 ਹੈ। ਨਗਰ ਕੌਂਸਲ ਰਾਜਪੁਰਾ ਲਈ 86994-00040, ਨਾਭਾ ਲਈ 82888-10013, ਸਮਾਣਾ ਲਈ 78142-21513, ਨਗਰ ਪੰਚਾਇਤ ਘੱਗਾ ਲਈ 98888-07090, ਨਗਰ ਕੌਂਸਲ ਪਾਤੜਾਂ ਲਈ 01764-242068 ਤੇ 83606-88108 ਹੈ। ਨਗਰ ਕੌਂਸਲ ਸਨੌਰ ਲਈ 78885-26568, ਘਨੌਰ ਲਈ 94666-01732, ਭਾਦਸੋਂ ਲਈ 98885-18242 ਤੇ ਨਗਰ ਪੰਚਾਇਤ ਦੇਵੀਗੜ੍ਹ ਲਈ 96460-64512 ਹੈ।

Advertisement
Tags :
ਅਸਟੇਟ,ਅਰਬਨ ਅਸਟੇਟਸ਼ਹਿਰ ਵਿੱਚ ਹਾਲਤ ਗੰਭੀਰਚਨਿਾਰਤ੍ਰਿਪੜੀਪਟਿਆਲਾ: ਅਰਬਨਪਾਣੀ:ਭਰਿਆਵਿੱਚ