ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਲੜਕੀਆਂ ਦੇ ਵਿਆਹ ਤੇ ਪੜ੍ਹਾਈ ਲਈ ਮਦਦ ਕਰਨ ਦੇ ਨਾਲ ਟਰਾਈਸਾਈਕਲ ਦਿੱਤਾ

10:08 PM Jun 29, 2023 IST

ਪਟਿਆਲ, 24 ਜੂਨ

Advertisement

ਇਸ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨਹਿੱਤ ਸਮਿਤੀ ਵਲੋਂ ਪ੍ਰਧਾਨ ਐੱਸਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਲੜਕੀ ਦੇ ਵਿਆਹਾਂ ਵਿਚ ਮਦਦ, ਦੋ ਲੜਕੀਆਂ ਨੂੰ ਪੜ੍ਹਾਈ ਲਈ ਮਦਦ ਕਰਨ ਤੋਂ ਇਲਾਵਾ ਦੋ ਲੋੜਵੰਦ ਵਿਅਕਤੀਆਂ ਨੂੰ ਵ੍ਹੀਲਚੇਅਰ ਤੇ ਟਰਾਈਸਾਈਕਲ ਵੰਡੀਆਂ। ਇਸ ਬਾਰੇ ਸਮਾਗਮ ਇਥੇ ਪ੍ਰਭਾਤ ਪ੍ਰਵਾਨਾ ਹਾਲ ਬਾਰਾਦਰੀ ਵਿਖੇ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਾਹਿਦ ਅਲੀ ਨੈਸ਼ਨਲ ਨਰਸਰੀ ਵਾਲਿਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਵਿਨੋਦ ਕੁਮਾਰ ਯੂਐੱਸਏ ਨੇ ਕੀਤੀ। ਵਿਸ਼ੇਸ਼ ਤੌਰ ‘ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੂਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਰ, ਜਗਤਾਰ ਜੱਗੀ ਸੀਨੀਅਰ ਆਪ ਆਗੂ, ਚਮਨ ਲਾਲ ਗਰਗ, ਸਟੇਟ ਐਵਾਰਡੀ ਰੁਪਿੰਦਰ ਕੌਰ, ਸਤੀਸ਼ ਜੋਸ਼ੀ, ਵਿਨੈ ਸ਼ਰਮਾ, ਐੱਸਪੀ ਪਰਾਸਰ, ਸੁਰਿੰਦਰ ਸਿੰਘ, ਉਪਕਾਰ ਸਿੰਘ, ਰੁਦਰਪ੍ਰਤਾਪ ਸਿੰਘ ਤੇ ਜਸ਼ਨਜੋਤ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਵਾਹਿਦ ਅਲੀ ਨੇ ਕਿਹਾ ਕਿ ਜਨਹਿੱਤ ਸਮਿਤੀ ਵਲੋਂ ਜਰਨਲ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜ ਸੇਵੀ ਕਾਰਜ ਬਹੁਤ ਸ਼ਲਾਘਾਯੋਗ ਹਨ। ਸਮਿਤੀ ਦੇ ਪ੍ਰਧਾਨ ਐੱਸਕੇ ਗੋਤਮ ਅਤੇ ਜਰਨਲ ਸਕੱਤਰ ਵਿਨੋਦ ਸ਼ਰਮਾਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਸੰਸਥਾ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਹਰ ਸੰਭਵ ਮਦਦ ਕਰਦੀ ਰਹੇਗੀ।

Advertisement
Advertisement
Tags :
ਸਮਿਤੀਜਨਹਿੱਤਟਰਾਈਸਾਈਕਲਦਿੱਤਾਪਟਿਆਲਾਪੜ੍ਹਾਈਲੜਕੀਆਂਵੱਲੋਂਵਿਆਹ
Advertisement