ਪਟਿਆਲਾ ਤੋਂ ਇਸਮਾਈਲਾਬਾਦ ਵਾਇਆ ਦੇਵੀਗੜ੍ਹ ਬੱਸ ਸੇਵਾ ਸ਼ੁਰੂ
ਪੱਤਰ ਪ੍ਰੇਰਕ
ਦੇਵੀਗੜ੍ਹ, 1 ਜੁਲਾਈ
ਪੇਂਡੂ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤਾਂ ਦੇਣ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ ਯਤਨਾ ਸਦਕਾ ਦੇਵੀਗੜ੍ਹ ਦੇ ਇਲਾਕੇ ਦੇ ਪਿੰਡਾਂ ਨੂੰ ਪੀਆਰਟੀਸੀ ਦੀਆਂ ਕਈ ਬੱਸਾਂ ਚਲਾਈਆਂ ਗਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀ.ਸੀ. ਵਿੰਗ ਬਲਦੇਵ ਸਿੰਘ ਨੇ ਅੱਜ ਪਟਿਆਲਾ ਤੋਂ ਇਸਮਾਈਆਬਾਦ ਵਾਇਆ ਦੇਵੀਗੜ੍ਹ ਵਿੱਚ ਇਸ ਬੱਸ ਨੂੰ ਹਰੀ ਝੰਡੀ ਦੇਣ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੱਸ ਪਟਿਆਲਾ ਤੋਂ ਸਵੇਰੇ 6. 45 ’ਤੇ ਚਲੇਗੀ ਅਤੇ 7.25 ’ਤੇ ਦੇਵੀਗੜ੍ਹ ਤੋਂ ਇਸਮਾਈਲਾਬਾਦ ਨੂੰ ਰਵਾਨਾ ਹੋਵੇਗੀ। ਇਹ ਬੱਸ ਦੇਵੀਗੜ੍ਹ ਤੋਂ ਵਾਇਆ ਦੁੱਧਨਸਾਧਾਂ, ਖਤੌਲੀ, ਝੁੱਗੀਆਂ, ਬਿੰਜਲ ਹੁੰਦੀ ਹੋਈ ਇਸਮਾਈਲਾਬਾਦ ਜਾਵੇਗੀ। ਇਸ ਬੱਸ ਦੇ ਚੱਲਣ ਨਾਲ ਪਿੰਡ ਦੁੱਧਨ ਗਜਰਾਂ, ਖਤੌਲੀ, ਕਰਤਾਰਪੁਰ, ਝੁੱਗੀਆਂ, ਬਿੰਜਲ ਵਾਇਆ ਇਸਮਾਈਲਾਬਾਦ ਦੇ ਲੋਕਾਂ ਨੂੰ ਪਟਿਆਲਾ, ਦੇਵੀਗੜ੍ਹ ਅਤੇ ਇਸਮਾੲੀਲਾਬਾਦ ਜਾਣ ਲਈ ਭਾਰੀ ਲਾਭ ਪੁੱਜੇਗਾ। ਇਸ ਖੁਸ਼ੀ ਦੇ ਮੌਕੇ ‘ਆਪ’ ਆਗੂਆਂ ਵੱਲੋਂ ਲੱਡੂ ਵੀ ਵੰਡੇ ਗਏ। ਇਸ ਮੌਕੇ ਹਰਜਿੰਦਰ ਸਿੰਘ ਅੱਡਾ ਇੰਚਾਰਜ, ਰਾਜਾ ਧੰਜੂ ਸਰੁਸਤੀਗੜ੍ਹ, ਲਾਲੀ ਰਹਿਲ, ਗੁਰਿੰਦਰ ਸਿੰਘ ਰਾਜੂ, ਬੰਟੀ ਬਿੰਜਲ, ਕ੍ਰਿਸ਼ਨ ਬਹਿਰੂ, ਮੋਹਨ ਸਿੰਘ ਧਗੜੋਲੀ, ਸਿਮਰਨਜੀਤ ਸਿੰਘ ਦੇਵੀਗੜ੍ਹ, ਮਲਹੋਤਰਾ, ਭੋਲਾ ਸਿੰਘ ਝੁੱਗੀਆਂ, ਤੇਜਾ ਸਿੰਘ ਮਿਹੋਣ, ਕੁਲਤਾਰ ਸਿੰਘ ਅੌਝਾਂ, ਬੰਤ ਸਿੰਘ ਬਿੰਜਲ, ਬਲਕਾਰ ਸਿੰਘ ਦੁੱਧਨਸਾਧਾਂ, ਮਾਸਟਰ ਕਸ਼ਮੀਰ ਸਿੰਘ, ਚੰਨੂੰ ਪ੍ਰਧਾਨ ਅਤੇ ਸੁਭਾਸ਼ ਚੰਦਰ ਆਦਿ ਮੌਜੂਦ ਸਨ।