ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ: ਸ਼ਾਹੀ ਪਰਿਵਾਰ ਨੇ ਵੱਡੀ ਨਦੀ ਨੂੰ ਨੱਥ-ਚੂੜਾ ਚੜ੍ਹਾਇਆ

01:19 PM Jul 11, 2023 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਚਿਰਾਂ ਦੀ ਰਵਾਇਤ ਦੇ ਮੱਦੇਨਜ਼ਰ ਇਥੋਂ ਦੇ ਸ਼ਾਹੀ ਪਰਿਵਾਰ ਦੀ ਤਰਫੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਅੱਜ ਇਥੇ ਪਟਿਆਲਾ ਨਦੀ ਵਿਚ ਨੱਥਾ-ਚੂੜਾ ਚੜ੍ਹਾਇਆ। ਰੀਤ ਚੱਲੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ਦੇ ਵਿਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਵਿੱਚ ਨੱਥ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ। ਦੂਜੇ ਪਾਸੇ ਰਾਜਸੀ ਪਾਰਟੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਸ਼ਾਹੀ ਪਰਿਵਾਰ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਇਹ ਕਾਰਵਾਈ ਹੁਣ ਹੋਰ ਨਹੀਂ ਚੱਲੇਗੀ। ਪਟਿਆਲਾ ਨਦੀ ਵਿਚ ਵਧੇਰੇ ਪਾਣੀ ਆਉਣ ਕਰਨ ਇਲਾਕੇ ਦੇ ਕਈ ਖੇਤਰਾਂ ਵਿਚਲੇ ਜਲ-ਥਲ ਹੋ ਗਿਆ।

Advertisement

Advertisement
Tags :
ਸ਼ਾਹੀਚੜ੍ਹਾਇਆਨੱਥ-ਚੂੜਾਪਟਿਆਲਾਪਰਿਵਾਰਵੱਡੀ