For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ‘ਆਪ’ ਦੇ ਬਿਨਾਂ ਮੁਕਾਬਲਾ ਜੇਤੂ ਸੱਤ ਉਮੀਦਵਾਰ ਸਹੁੰ ਚੁੱਕ ਕੇ ਕੌਂਸਲਰ ਬਣੇ

07:01 AM Jan 30, 2025 IST
ਪਟਿਆਲਾ  ‘ਆਪ’ ਦੇ ਬਿਨਾਂ ਮੁਕਾਬਲਾ ਜੇਤੂ ਸੱਤ ਉਮੀਦਵਾਰ ਸਹੁੰ ਚੁੱਕ ਕੇ ਕੌਂਸਲਰ ਬਣੇ
ਨਗਰ ਨਿਗਮ ਦਫਤਰ ਵਿੱਚ ਸਹੁੰ ਚੁੱਕਦੇ ਹੋਏ ਕੌਂਸਲਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜਨਵਰੀ
ਪਟਿਆਲਾ ਨਗਰ ਨਿਗਮ ਦੇ ਬਗ਼ੈਰ ਮੁਕਾਬਲਾ ਜੇਤੂ ਆਮ ਆਦਮੀ ਪਾਰਟੀ ਦੇ 7 ਕੌਂਸਲਰਾਂ ਨੇ ਅੱਜ ਸਹੁੰ ਚੁੱਕ ਲਈ। ਇਸ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਅੱਜ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਨੇ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪਟਿਆਲਾ ਦੇ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਤੇ ਨਗਰ ਨਿਗਮ ਕਮਿਸ਼ਨਰ ਵੀ ਮੌਜੂਦ ਰਹੇ। ਅੱਜ ਕੌਂਸਲਰ ਵਜੋਂ ਸਹੁੰ ਚੁੱਕਣ ਵਾਲਿਆਂ ’ਚ ਰਾਜੇਸ਼ ਕੁਮਾਰ ਰਾਜੂ ਸਾਹਨੀ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਗੀਤਾ ਰਾਣੀ, ਸੋਨੀਆ ਦਾਸ ਅਤੇ ਅਮਨਪ੍ਰੀਤ ਕੌਰ ਸ਼ਾਮਲ ਹਨ। ਇਸ ਤਰ੍ਹਾਂ ਨਿਗਮ ਦੇ 60 ਕੌਂਸਲਰਾਂ ਵਿਚੋਂ ਸੱਤਾਧਾਰੀ ਧਿਰ ‘ਆਪ’ ਦੇ ਕੌਂਸਲਰਾਂ ਦੀ ਗਿਣਤੀ ਹੁਣ 50 ਹੋ ਗਈ ਹੈ ਕਿਉਂਕਿ ਚੋਣਾਂ ’ਚ ਪਾਰਟੀ ਦੇ 43 ਕੌਂਸਲਰ ਪਹਿਲਾਂ ਹੀ ਜੇਤੂ ਰਹੇ ਸਨ।
ਚੋਣ ਪ੍ਰਕਿਰਿਆ ਦੌਰਾਨ ਬਿਨਾਂ ਮੁਕਾਬਲਾ ਚੁਣੇ ਕੌਂਸਲਰਾਂ ਨਾਲ ਸਬੰਧਤ ਵਾਰਡਾਂ ਦੀ ਚੋਣ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਗਈ ਸੀ। ਇਨ੍ਹਾਂ ਸੱਤ ਵਾਰਡਾਂ ’ਚ ਵੋਟਾਂ ਨਹੀਂ ਸਨ ਪਈਆਂ। ਪਟੀਸ਼ਨਰਾਂ ਨੇ ਨਾਮਜ਼ਦਗੀ ਫਾਈਲਾਂ ਪਾੜਨ ਦੇ ਦੋਸ਼ ਲਾਏ ਸਨ। ਬਾਅਦ ’ਚ ਇਨ੍ਹਾਂ ਸੱਤਾਂ ਉਮੀਦਵਾਰਾਂ ਨੇ ਵੀ ਅਦਾਲਤ ਦਾ ਦਰ ਖੜਕਾਉਂਦਿਆਂ ਆਪਣੀ ਬਿਨਾਂ ਮੁਕਾਬਲਾ ਹੋਈ ਚੋਣ ਸਹੀ ਹੋਣ ਦੀ ਦਲੀਲ ਦਿੱਤੀ ਸੀ ਤੇ ਹਾਈ ਕੋਰਟ ਨੇ ਸੱਤ ਵਾਰਡਾਂ ਦੀ ਚੋਣ ਬਹਾਲ ਕਰ ਦਿੱਤੀ ਸੀ।

Advertisement

ਸਮਾਂ ਪਹਿਲਾਂ ਵਾਲਾ ਨਹੀਂ ਰਿਹਾ: ਵਿਧਾਇਕ ਕੋਹਲੀ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਦੇ ਨਗਰ ਨਿਗਮ ’ਚ 60 ਵਿਚੋਂ 59 ਕੌਂਸਲਰ ਸਨ। ਹੁਣ ਪਹਿਲਾਂ ਵਾਲਾ ਸਮਾਂ ਨਹੀਂ ਰਿਹਾ ਤੇ ਵੋਟਰ ਸਿਆਣੇ ਹੋ ਗਏ ਹਨ।

Advertisement

ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ: ਕੌਂਸਲਰ

ਸਹੁੰ ਚੁੱਕਣ ਮਗਰੋਂ ਸੱਤ ਕੌਂਸਲਰਾਂ ਨੇ ਹਾਈ ਕੋਰਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

Advertisement
Author Image

joginder kumar

View all posts

Advertisement