ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ ਪੁਲੀਸ ਨੇ ਗੁੰਮਸ਼ੁਦਾ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ

08:53 AM Aug 17, 2024 IST

ਪੱਤਰ ਪ੍ਰੇਰਕ
ਪਟਿਆਲਾ, 16 ਅਗਸਤ
ਇੱਥੋਂ ਡਕਾਲਾ ਰੋਡ ’ਤੇ ਪੈਂਦੇ ਰਿਵਾਸ ਬ੍ਰਾਹਮਣਾਂ ਵਿੱਚੋਂ ਗੁੰਮਸ਼ੁਦਾ ਹੋਏ ਸੂਰ ਪਾਲਕ ਕੇਸਰ ਸਿੰਘ ਦਾ ਤਿੰਨ ਜਣਿਆਂ ਨੇ ਮਿਲ ਕੇ ਕਤਲ ਕੀਤਾ ਸੀ। ਮੁਲਜ਼ਮਾਂ ਨੇ ਇਹ ਕਤਲ ਉਸ ਦੇ ਸੂਰ ਚੋਰੀ ਕਰਨ ਲਈ ਕੀਤਾ ਸੀ। ਪਟਿਆਲਾ ਪੁਲੀਸ ਨੇ ਇਸ ਕਤਲ ਦੀ ਗੁੱਥੀ ਸੁਲਝਾ ਲਈ ਹੈ। ਐੱਸਐੱਸਪੀ ਨਾਨਕ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਨਗਾਰੀ, ਥਾਣਾ ਸੋਹਾਣਾ ਨੇ ਥਾਣਾ ਪਸਿਆਣਾ ਵਿੱਚ ਰਿਪੋਰਟ ਦਰਜ ਕਰਵਾਈ ਸੀ ਰਿਵਾਸ ਬ੍ਰਾਹਮਣਾਂ ਵਿੱਚ 10 ਸਾਲਾਂ ਤੋਂ ਸੂਰ ਪਾਲਣ ਕਰਨ ਵਾਲਾ ਕੇਸਰ ਸਿੰਘ (53) ਲਾਪਤਾ ਹੋ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਲਈ ਐੱਸਪੀ (ਜਾਂਚ) ਯੋਗੇਸ਼ ਕੁਮਾਰ ਸ਼ਰਮਾ, ਪੁਲੀਸ ਕਪਤਾਨ ਜਸਵੀਰ ਸਿੰਘ ਅਤੇ ਡੀਐੱਸਪੀ ਸਮਾਣਾ ਨੇਹਾ ਅਗਰਵਾਲ ਦੀ ਅਗਵਾਈ ਹੇਠ ਥਾਣਾ ਪਸਿਆਣਾ ਦੇ ਮੁਖੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਅਤੇ ਡਕਾਲਾ ਚੌਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਥਾਣਾ ਪਸਿਆਣਾ ਵਿੱਚ ਹੀ ਦਰਜ ਇਕ ਹੋਰ ਕੇਸ ਵਿੱਚ ਮੁਲਜ਼ਮ ਰਾਹੁਲ ਉਰਫ਼ ਗੰਜਾ ਵਾਸੀ ਮਕਾਨ ਨੰਬਰ 300, ਰਣਜੀਤ ਨਗਰ, ਸਿਉਣਾ ਚੌਕ ਪਟਿਆਲਾ ਨੂੰ ਪ੍ਰੋਡਕਸ਼ਨ ਵਾਰੰਟ ਤਹਿਤ ਪੁਲੀਸ ਰਿਮਾਂਡ ’ਤੇ ਲਿਆ ਗਿਆ। ਕਥਿਤ ਦੋਸ਼ੀ ਰਾਹੁਲ ਉਰਫ਼ ਗੰਜਾ ਦੱਸਿਆ ਕਿ ਉਸ ਨੇ ਆਪਣੇ ਮਾਮਾ ਪ੍ਰਮੋਦ ਕੁਮਾਰ ਉਰਫ਼ ਧੀਰਾ ਵਾਸੀ ਧੀਰੂ ਕੀ ਮਾਜਰੀ ਅਤੇ ਉਸ ਦੇ ਪੁੱਤਰ ਹੀਰਾ ਲਾਲ ਨਾਲ ਮਿਲ ਕੇ ਸਲਾਹ ਕੀਤੀ ਕਿ ਕੇਸਰ ਸਿੰਘ ਨੂੰ ਮਾਰ ਕੇ ਉਸ ਦੇ ਸੂਰ ਚੋਰੀ ਕਰਕੇ ਵੇਚੇ ਜਾਣ। ਰਾਤ ਨੂੰ ਤਿੰਨੋਂ ਜਣਿਆਂ ਨੇ ਮਿਲ ਕੇ ਸੂਰਾਂ ਦੇ ਵਾੜੇ ਵਿੱਚ ਸੁੱਤੇ ਪਏ ਕੇਸਰ ਸਿੰਘ ’ਤੇ ਡਾਂਗਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਤੇ ਸਾਰਾ ਸਾਮਾਨ ਭਾਖੜਾ ਵਿੱਚ ਸੁੱਟ ਦਿੱਤਾ ਤੇ ਸੂਰ ਲੈ ਆਏ।

Advertisement

Advertisement