ਪਟਿਆਲਾ ਪੁਲੀਸ ਨੂੰ ਮਿਲਿਆ ਪਾਇਲਟ ਪ੍ਰਾਜੈਕਟ
07:10 PM Jun 23, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਦੇਵੀਗੜ੍ਹ, 10 ਜੂਨ
ਤਫਤੀਸ਼ ਪ੍ਰਕਿਰਿਆ ਨੂੰ ਉੱਚ ਪੱਧਰੀ ਬਣਾਉਣ ਲਈ ਜ਼ਿਲ੍ਹਾ ਪਟਿਆਲਾ ਦੇ ਥਾਣਿਆਂ ਦਾ ਤਕਨੀਕੀ ਤੌਰ ‘ਤੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਤਹਿਤ ਐੱਸਐੱਸਪੀ ਵਰੁਣ ਸ਼ਰਮਾ ਨੇ ਜ਼ਿਲ੍ਹੇ ਦੇ ਹਰੇਕ ਥਾਣੇ ਨੂੰ ਸੱਤ-ਸੱਤ ਟੈਬਲੇਟ ਅਤੇ ਛੇ-ਛੇ ਸਮਾਰਟ ਫੋਨ ਮੁਹੱਈਆ ਕਰਵਾਏ ਹਨ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਉਨ੍ਹਾ ਦੀ ਟੀਮ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਦੇਖਦਿਆਂ ਡੀਜੀਪੀ ਪੰਜਾਬ ਵੱਲੋਂ ਸੀਸੀਟੀਐੱਨਐੱਸ ਅਤੇ ਖੋਜ ਐਪਲੀਕੇਸ਼ਨ ਦੀ ਵਰਤੋਂ ਲਈ ਜ਼ਿਲ੍ਹਾ ਪਟਿਆਲਾ ਨੂੰ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਸਾਈਬਰ ਕਰਾਈਮ ਦੀ ਜਾਂਚ ਪੜਤਾਲ ਲਈ ਆਧੁਨਿਕ ਉਪਕਰਨਾਂ ਦੀ ਲੋੜ ਹੈ।
Advertisement
Advertisement