ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ: ਐੱਨਕੇ ਸ਼ਰਮਾ ਨੇ ਕਾਂਗਰਸ, ਭਾਜਪਾ ਤੇ ‘ਆਪ’ ਨੂੰ ਪੁੱਛੇ ਪੰਜ ਸਵਾਲ

07:42 AM May 25, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਮਈ
ਆਪਣੇ ਤਿੰਨ ਪ੍ਰਮੁੱਖ ਵਿਰੋਧੀ ਉਮੀਦਵਾਰਾਂ ਨੂੰ ਪਟਿਆਲਾ ਦੇ ਮੁੱਦਿਆਂ ’ਤੇ ਚੁਣੌਤੀ ਦਿੰਦਿਆਂ, ਪਟਿਆਲਾ ਤੋਂ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੇ ਪੰਜ-ਪੰਜ ਸਵਾਲ ਪੁੱਛੇ ਹਨ। ਨਾਲ ਹੀ ਆਖਿਆ ਕਿ ਜੇਕਰ 26 ਮਈ ਤੱਕ ਜਵਾਬ ਨਾ ਆਏ ਤਾਂ ਉਹ ਖੁਦ ਮੀਡੀਆ ਰਾਹੀਂ ਤਿੰਨਾਂ ਉਮੀਦਵਾਰਾਂ ਦੀ ਪੋਲ ਖੋਲ੍ਹਣਗੇ। ਉਨ੍ਹਾਂ ਦੀ ਅਜਿਹੀ ਨਿਵੇਕਲੀ ਕਾਰਵਾਈ ਦੀ ਚੁਫੇਰੇ ਚਰਚਾ ਹੋਣ ਲੱਗੀ ਹੈ ਤੇ ਹੁਣ ਲੋਕ ਜਵਾਬਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਪ੍ਰਨੀਤ ਕੌਰ ਨੂੰ ਪੁੱਛਿਆ ਕੀਤਾ ਕਿ ਉਹ ਕੇਂਦਰ ਵਿੱਚ ਮੰਤਰੀ ਹੁੰਦਿਆਂ ਵੀ ਇੱਕ ਵੀ ਪ੍ਰਾਜੈਕਟ ਕਿਉਂ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਉਹ 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ ਤੁਹਾਡੀ ਹਾਜ਼ਰੀ ਕਿੰਨੀ ਰਹੀ, ਗ੍ਰਾਂਟ ਕਿੰਨੀ ਅਤੇ ਕਿੱਥੇ ਵੰਡੀ ਹੈ ਅਤੇ ਨੌਂ ਹਲਕਿਆਂ ਦੇ ਵਿਕਾਸ ’ਤੇ ਖਰਚ ਕੀਤੀ ਗਈ ਰਕਮ ਦੀ ਰਿਪੋਰਟ ਜਾਰੀ ਕਰਨ। ਚਾਰ ਵਾਰ ਸੰਸਦ ਮੈਂਬਰ ਬਣਨ ਦੇ ਬਾਵਜੂਦ ਘੱਗਰ ਦਰਿਆ ਦੀ ਸਮੱਸਿਆ ਦਾ ਸਥਾਈ ਹੱਲ ਕਿਉਂ ਨਹੀਂ ਕੀਤਾ ਗਿਆ? 24 ਪਿੰਡਾਂ ਦੇ ਕਿਸਾਨਾਂ ਨੂੰ ਐਕੁਆਇਅਰ ਜ਼ਮੀਨ ਦਾ ਮੁਆਵਜ਼ਾ ਕਿਉਂ ਨਹੀਂ ਦਿਵਾਇਆ ਗਿਆ। ‘ਆਪ’ ਦੇ ਸਾਬਕਾ ਸੰਸਦ ਮੈਂਬਰ ਅਤੇ ਹੁਣ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਆਏ ਪ੍ਰਾਜੈਕਟਾਂ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ। ਸ੍ਰੀ ਸ਼ਰਮਾ ਨੇ ਕਿਹਾ ਉਹ ਦੱਸਣ ਕਿ ਉਨ੍ਹਾਂ ਨੇ ਸੰਸਦ ’ਚ ਪਟਿਆਲਾ ਲੋਕ ਸਭਾ ਹਲਕੇ ਨਾਲ ਸਬੰਧਤ ਕਿੰਨੇ ਸਵਾਲ ਪੁੱਛੇ ਹਨ। ਘੱਗਰ ਦਰਿਆ ਦੇ ਸਥਾਈ ਹੱਲ ਤੇ ਪਟਿਆਲਾ ਦਾ ਪਿਛੜਾਪਣ ਦੂਰ ਕਰਨ ਲਈ ਕੀ ਕੀਤਾ ਹੈ। ‘ਆਪ’ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਉਨ੍ਹਾਂ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਮਾੜੀਆਂ ਸਿਹਤ ਸਹੂਲਤਾਂ, ਟੁੱਟੀਆਂ ਸੜਕਾਂ ਅਤੇ ਖਾਲੀ ਡਿਸਪੈਂਸਰੀਆਂ ਬਾਰੇ ਜਵਾਬ ਮੰਗਿਆ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਮੂਰਖ ਬਣਾਉਂਦੇ ਹੋਏ ਭਗਵੰਤ ਮਾਨ ਵਲੋਂ ਮਾਤਾ ਕੌਸ਼ੱਲਿਆ ਹਸਪਤਾਲ ਦੇ ਇੱਕ ਵਾਰਡ ਦਾ ਉਦਘਾਟਨ ਅਰਵਿੰਦ ਕੇਜਰੀਵਾਲ ਤੋਂ ਕਰਵਾਏ ਜਾਣ ਦਾ ਵਿਰੋਧ ਕਿਉਂ ਨਹੀਂ ਕੀਤਾ। ਢਾਈ ਸਾਲ ਦੇ ਕਾਰਜਕਾਲ ਵਿੱਚ ਰਾਜ ਅੰਦਰ ਇੱਕ ਵੀ ਮੈਡੀਕਲ ਕਾਲਜ ਕਿਉਂ ਨਹੀਂ ਖੋਲ੍ਹਿਆ ਗਿਆ ਜਦੋਂਕਿ 16 ਕਾਲਜਾਂ ਦਾ ਵਾਅਦਾ ਸੀ।

Advertisement

Advertisement
Advertisement