For the best experience, open
https://m.punjabitribuneonline.com
on your mobile browser.
Advertisement

Patiala News ਮੋਬਾਈਲ ਫੋਨ ਪਿੱਛੇ ਦੋਸਤਾਂ ਦੀ ਲੜਾਈ ’ਚ ਨੌਜਵਾਨ ਦਾ ਕਤਲ

01:40 PM Mar 10, 2025 IST
patiala news ਮੋਬਾਈਲ ਫੋਨ ਪਿੱਛੇ ਦੋਸਤਾਂ ਦੀ ਲੜਾਈ ’ਚ ਨੌਜਵਾਨ ਦਾ ਕਤਲ
ਪੁਲੀਸ ਅਧਿਕਾਰੀ ਪੱਤਰਕਾਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੰਦਾ ਹੋਇਆ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਮਾਰਚ
ਮੋਬਾਈਲ ਫੋਨ ਨੂੰ ਲੈ ਕੇ ਦੋਸਤਾਂ ਦਰਮਿਆਨ ਹੋਏ ਝਗੜੇ ਵਿਚ ਨੌਜਵਾਨ ਦੀ ਛੁਰਾ ਲੱਗਣ ਕਾਰਨ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ।

Advertisement

ਮਾਰੇ ਗਏ ਨੌਜਵਾਨ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਵਿਕਾਸ ਨਗਰ ਪਟਿਆਲਾ ਵਜੋਂ ਹੋਈ ਹੈ। ਉਹ ਪੰਜਾਬ ਪੁਲੀਸ ਦੇ ਸੇਵਾ ਮੁਕਤ ਥਾਣੇਦਾਰ ਦਾ ਪੁੱਤਰ ਸੀ। ਘਟਨਾ ਤੋਂ ਮਗਰੋਂ ਹਮਲਾਵਰ ਫਰਾਰ ਹੋ ਗਏ।

Advertisement

ਬੱਸ ਅੱਡੇ ਵਿਚ ਪਈ ਲਾਸ਼ ਬਾਰੇ ਪਤਾ ਲੱਗਣ ’ਤੇ ਡੀਐਸਪੀ ਸਤਨਾਮ ਸਿੰਘ ਸੰਘਾ ਦੀ ਅਗਵਾਈ ਹੇਠ ਟੀਮ ਉਥੇ ਪੁੱਜੀ। ਪੁਲੀਸ ਪਾਰਟੀ ਲਾਸ਼ ਕਬਜ਼ੇ ਵਿੱਚ ਲੈ ਕੇ ਹਸਪਤਾਲ ਵਿਚ ਰਖਵਾ ਦਿੱਤੀ ਹੈ। ਪੁਲੀਸ ਵੱਲੋਂ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Advertisement
Author Image

Advertisement