ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ ਨਗਰ ਨਿਗਮ ਸੂਬੇ ’ਚ ਦੋਇਮ

07:06 AM Aug 21, 2020 IST

ਪਟਿਆਲਾ (ਸਰਬਜੀਤ ਸਿੰਘ ਭੰਗੂ): ਸਵੱਛਤਾ ਸਰਵੇਖਣ ਦੀ ਰੈਂਕਿੰਗ ਵਿੱਚ ਪਟਿਆਲਾ ਨੂੰ ਪੰਜਾਬ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ ਐਲਾਨਿਆ ਗਿਆ ਹੈ। 3467.35 ਅੰਕ ਲੈ ਕੇ ਪਟਿਆਲਾ ਸ਼ਹਿਰ ਦੇਸ਼ ਦੇ 4,242 ਸ਼ਹਿਰਾਂ ਵਿੱਚ 86ਵੇਂ ਸਥਾਨ ’ਤੇ ਰਿਹਾ ਹੈ ਤੇ ਸਵੱਛਤਾ ਲਈ ਮੁਕਾਬਲਾ ਕਰਨ ਵਾਲਾ ਦੇਸ਼ ਦਾ 86ਵਾਂ ਸ਼ਹਿਰ ਬਣ ਗਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੀ ਰੈਂਕਿੰਗ ਵਿੱਚ ਲੁਧਿਆਣਾ ਪਹਿਲੇ ਤੇ ਅੰਮ੍ਰਿਤਸਰ ਦੂਜੇ ਸਥਾਨ ’ਤੇ ਹੈ ਜਦੋਂਕਿ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚ ਬਠਿੰਡਾ ਦਾ ਪਹਿਲਾ ਤੇ ਪਟਿਆਲਾ ਦਾ ਦੂਜਾ ਸਥਾਨ ਹੈ। ਨਗਰ ਨਿਗਮ ਦੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਪਟਿਆਲਾ ਆਪਣੀ ਰੈਂਕਿੰਗ ਵਿੱਚ ਵਾਧਾ ਨਹੀਂ ਕਰ ਸਕਿਆ ਹੈ।

Advertisement

Advertisement
Tags :
ਸੂਬੇਦੋਇਮਨਿਗਮਪਟਿਆਲਾ
Advertisement