ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲਾ: ਮਾਨ ਦਲ ਨੇ ਹਾਸਲ ਕੀਤਾ ਪੰਜਵਾਂ ਸਥਾਨ

06:40 AM Jun 07, 2024 IST

ਪੱਤਰ ਪ੍ਰੇਰਕ
ਪਟਿਆਲਾ, 6 ਜੂਨ
ਲੋਕ ਸਭਾ ਹਲਕੇ ਪਟਿਆਲਾ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਭਰਵੀਂ ਹਾਜ਼ਰੀ ਲਗਾਈ ਹੈ ਜਿਸ ਦੀ ਬਿਲਕੁਲ ਹੀ ਚਰਚਾ ਨਹੀਂ ਹੋਈ, ਪਟਿਆਲਾ ਲੋਕ ਸਭਾ ਹਲਕੇ ਵਿੱਚੋਂ ਮਾਨ ਦਲ ਦੇ ਉਮੀਦਵਾਰ ਪ੍ਰੋ. ਮਹਿੰਦਰਪਾਲ ਸਿੰਘ ਨੇ ਪੰਜਵਾਂ ਨੰਬਰ ਹਾਸਲ ਕਰਕੇ ਇੱਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਮੋਢਾ ਮਿਲਾ ਲਿਆ ਹੈ। ਪ੍ਰੋ. ਮਹਿੰਦਰਪਾਲ ਸਿੰਘ ਤੋਂ ਬਾਅਦ ਇੱਥੋਂ ਬਹੁਜਨ ਸਮਾਜ ਪਾਰਟੀ ਦੇ ਜਗਜੀਤ ਸਿੰਘ ਛੜਬੜ ਨੇ 22,400 ਵੋਟਾਂ ਲੈ ਕੇ ਛੇਵਾਂ ਨੰਬਰ ਹਾਸਲ ਕੀਤਾ ਹੈ। ਪ੍ਰੋ. ਮਹਿੰਦਰਪਾਲ ਸਿੰਘ ਨੂੰ ਲੋਕ ਸਭਾ ਹਲਕੇ ਵਿੱਚੋਂ ਕੁੱਲ 47274 ਵੋਟਾਂ ਹਾਸਲ ਹੋਈਆਂ ਹਨ। ਜਾਣਕਾਰੀ ਮੁਤਾਬਕ ਪ੍ਰੋ. ਮਹਿੰਦਰਪਾਲ ਨੇ ਨਾਭਾ ਤੋਂ 4045, ਪਟਿਆਲਾ ਦਿਹਾਤੀ 5312, ਰਾਜਪੁਰਾ ਤੋਂ 4982, ਡੇਰਾਬਸੀ 3980, ਘਨੌਰ ਤੋਂ 6098, ਸਨੌਰ ਤੋਂ 6330, ਪਟਿਆਲਾ ਸ਼ਹਿਰੀ ਤੋਂ 1248, ਸਮਾਣਾ ਤੋਂ 7858, ਸ਼ੁਤਰਾਣਾ ਤੋਂ 7299 ਤੇ ਪੋਸਟਲ ਵੋਟਾਂ 122 ਪਈਆਂ ਹਨ। ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਇਹ ਵੋਟਾਂ ਮਿਲਣੀਆਂ ਸਪੱਸ਼ਟ ਕਰਦੀਆਂ ਹਨ ਕਿ ਦਲ ਦੀ ਲੋਕਾਂ ਵਿੱਚ ਪਛਾਣ ਹੋ ਰਹੀ ਹੈ ਤੇ ਲੋਕ ਉਨ੍ਹਾਂ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ। ਇੱਥੇ ਚੌਕੀਦਾਰ ਅਮਰਜੀਤ ਸਿੰਘ ਜਾਗ ਦੇ ਰਹੋ ਵੱਲੋਂ ਵੀ ਚੋਣ ਲੜੀ ਗਈ ਸੀ ਉਹ ਵੀ ਇੱਥੋਂ 1992 ਵੋਟਾਂ ਲੈ ਜਾਣ ਵਿਚ ਕਾਮਯਾਬ ਹੋਇਆ ਹੈ।

Advertisement

Advertisement
Advertisement