ਪਟਿਆਲਾ: ਪੇਚਸ਼ ਦਾ ਮਰੀਜ਼ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਚੌਕਸ
06:54 AM Jun 21, 2024 IST
ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਜੂਨ
ਪਟਿਆਲਾ ਵਿੱਚ ਪੇਚਸ਼ ਦਾ ਮਰੀਜ਼ ਆਉਣ ਮਗਰੋਂ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਸਿਹਤ ਟੀਮਾਂ ਨੇ ਬਿਸ਼ਨ ਨਗਰ ਇਲਾਕੇ ਦਾ ਅੱਜ ਘਰ ਘਰ ਦੌਰਾ ਕੀਤਾ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਇਕ ਮਰੀਜ਼ ਪੇਚਸ਼ ਦਾ ਆਇਆ ਸੀ ਜਿਸ ਕਰਕੇ ਬਿਸ਼ਨ ਨਗਰ ਵਿੱਚ ਹਰ ਘਰ ਵਿਚ ਜਾ ਕੇ ਸਬੰਧਿਤ ਦਵਾਈਆਂ ਤੇ ਪਾਣੀ ਵਿੱਚ ਪਾਉਣ ਲਈ ਦਵਾਈ ਦਿੱਤੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮਾਮਲੇ ਦਾ ਨੋਟਿਸ ਲੈ ਕੇ ਇਲਾਕੇ ਵਿੱਚ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਦੇ ਮੱਦੇਨਜ਼ਰ ਸਿਹਤ ਟੀਮਾਂ ਨੇ ਘਰ ਘਰ ਜਾ ਕੇ ਲੋਕਾਂ ਦੀ ਸਾਰ ਲਈ ਤੇ ਦਵਾਈਆਂ ਦੀ ਵੰਡ ਕੀਤੀ।
Advertisement
Advertisement