For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ 160 ਕਰੋੜ ਦਾ ਮਾਲੀਆ ਜੁਟਾਇਆ

07:31 AM Feb 02, 2025 IST
ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ 160 ਕਰੋੜ ਦਾ ਮਾਲੀਆ ਜੁਟਾਇਆ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਫਰਵਰੀ
ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ ਸਾਲ 2024 ਦੌਰਾਨ ਈ-ਆਕਸ਼ਨ ਰਾਹੀਂ 160 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰ ਕੇ ਨਵਾਂ ਰਿਕਾਰਡ ਬਣਾਇਆ ਹੈ, ਜਦ ਕਿ ਸਾਲ 2025 ਦੌਰਾਨ ਈ-ਆਕਸ਼ਨ ਰਾਹੀਂ 200 ਕਰੋੜ ਰੁਪਏ ਦਾ ਮਾਲੀਆ ਇਕੱਤਰ ਕਰਨ ਦੀ ਯੋਜਨਾ ਹੈ। ਪੀਡੀਏ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਆਈਏਐੱਸ ਨੇ ਦੱਸਿਆ ਕਿ ਉਨ੍ਹਾਂ ਪੀਡੀਏ ਦੇ ਮੁੱਖ ਪ੍ਰਸ਼ਾਸਕ ਦਾ ਅਹੁਦਾ ਸੰਭਾਲਣ ਉਪਰੰਤ ਪੀਡੀਏ/ਪੁੱਡਾ ਦੀਆਂ ਗੈਰ ਨਿਯਮਤ ਤੇ ਖ਼ਾਲੀ ਪਈਆਂ ਚੰਕ ਸਾਈਟਾਂ, ਕਮਰਸ਼ੀਅਲ ਥਾਵਾਂ, ਰਿਜ਼ਰਵ ਸਥਾਨਾਂ ਦੀ ਪਛਾਣ ਕਰਨ ਲਈ ਪਲਾਨਿੰਗ ਵਿੰਗ, ਇੰਜੀਨੀਅਰ ਵਿੰਗ ਤੇ ਸੰਬਧਤ ਸਟਾਫ਼ ਨਾਲ ਮੀਟਿੰਗਾਂ ਕਰਕੇ ਸਾਈਟਾਂ ਨੂੰ ਫਿਜ਼ੀਬਲ ਕਰਵਾਇਆ ਤੇ ਸਾਲ 2024 ਦੇ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਕੀਤੀ ਈ-ਆਕਸ਼ਨ ਰਾਹੀਂ 160 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਕਿ ਇੱਕ ਨਵਾਂ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਮਾਰਚ 2025 ਵਿੱਚ ਪੀਡੀਏ ਵੱਲੋਂ ਈ-ਆਕਸ਼ਨ ਰਾਹੀਂ 200 ਕਰੋੜ ਰੁਪਏ ਮਾਲੀਆ ਜੁਟਾਉਣ ਦੀ ਸੰਭਾਵਨਾ ਹੈ। ਮੁੱਖ ਪ੍ਰਸ਼ਾਸਕ ਨੇ ਦੱਸਿਆ ਕਿ ਪਟਿਆਲਾ ਡਿਵੈਲਪਮੈਂਟ ਅਥਾਰਟੀ ਅਧੀਨ ਪਟਿਆਲਾ, ਨਾਭਾ, ਬਰਨਾਲਾ, ਮਾਲੇਰਕੋਟਲਾ, ਧੂਰੀ, ਅਮਲੋਹ, ਲਹਿਰਾ ਤੇ ਮੂਨਕ ਦਾ ਖੇਤਰ ਆਉਂਦਾ ਹੈ। ਪਿਛਲੇ ਪੰਜ ਸਾਲਾਂ ਤੋਂ ਅਰਬਨ ਅਸਟੇਟ ਪੁੱਡਾ ਐਨਕਲੇਵ-1 ਅਤੇ ਹੋਰਨਾਂ ਸਥਾਨਾਂ ਦੇ ਚੱਲ ਰਹੇ ਮੁਕੱਦਮਿਆਂ ਨੂੰ ਹੱਲ ਕੀਤਾ ਗਿਆ ਹੈ, ਜਿਸ ਨਾਲ ਪੁੱਡਾ ਨੂੰ ਵਿੱਤੀ ਲਾਭ ਹੋਇਆ ਹੈ ਤੇ ਆਉਣ ਵਾਲੀ ਈ-ਆਕਸ਼ਨ ਵਿੱਚ ਇਨ੍ਹਾਂ ਸਾਈਟਾਂ ਨੂੰ ਵੇਚਣ ਨਾਲ ਮਾਲੀਆਂ ਹੋਰ ਵਧਣ ਦੀ ਸੰਭਾਵਨਾ ਹੈ।

Advertisement

Advertisement
Advertisement
Author Image

Advertisement