ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਿਆਲਾ: ਝੋਨੇ ਦੀ ਖ਼ਰੀਦ ਦੀ ਸਮੱਸਿਆ ਨਾਲ ਨਜਿੱਠਣ ਲਈ 57 ਅਧਿਕਾਰੀ ਤਾਇਨਾਤ

10:46 AM Oct 19, 2024 IST
ਅਧਿਕਾਰੀਆਂ ਨਾਲ ਪਟਿਆਲਾ ਦੀ ਇੱਕ ਮੰਡੀ ਦਾ ਦੌਰਾ ਕਰਦੇ ਹੋਏ ਡੀਸੀ ਡਾ. ਪ੍ਰੀਤੀ ਯਾਦਵ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਝੋਨੇ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਅਤੇ ਲਿਫ਼ਟਿੰਗ ਯਕੀਨੀ ਬਣਾਉਣ ਲਈ ਪਟਿਆਲਾ ਦਾ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਹੈ ਕਿਉਂਕਿ ਸਰਕਾਰੀ ਤੌਰ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਪਟਿਆਲਾ ਦੇ 16 ਪੀ.ਸੀ.ਐੱਸ. ਅਧਿਕਾਰੀਆਂ ਸਮੇਤ ਕੁੱਲ 57 ਅਧਿਕਾਰੀਆਂ ਨੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਮੋਰਚੇ ਸੰਭਾਲ ਕੇ ਰੱਖੇ। ਪਟਿਆਲਾ ਦੀ ਡੀਸੀ ਡਾ. ਪ੍ਰੀਤੀ ਯਾਦਵ ਦਾ ਕਹਿਣਾ ਹੈ ਕਿ ਮੰਡੀ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਸਾਰੇ ਐੱਸਡੀਐੱਮਜ਼ ਨੂੰ ਖੁਦ ਨਿਗਾਹ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਏਡੀਸੀ (ਏਡੀਸੀ ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨਵੀਂ ਅਨਾਜ ਮੰਡੀ ਪਟਿਆਲਾ ਅਤੇ ਏਡੀਸੀ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਦੇਵੀਗੜ੍ਹ ਮੰਡੀ ਵਿੱਚ ਅਤੇ ਸਕੱਤਰ ਆਰਟੀਏ ਨਮਨ ਮੜਕਨ ਸਨੌਰ ਮੰਡੀ ਵਿੱਚ ਸੁਪਰਵਿਜ਼ਨ ਕਰ ਰਹੇ ਹਨ। ਨਾਭਾ ਮੰਡੀ ਵਿੱਚ ਪੀਸੀਐੱਸ ਅਧਿਕਾਰੀ ਵੀਓਮ ਭਾਰਦਵਾਜ, ਸਮਾਣਾ ’ਚ ਈਓ ਪੁੱਡਾ ਰਿਚਾ ਗੋਇਲ, ਪਾਤੜਾਂ ਮੰਡੀ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਘਨੌਰ ਮੰਡੀ ਵਿੱਚ ਪੀਸੀਐੱਸ ਅਧਿਕਾਰੀ ਚਰਨਜੀਤ ਸਿੰਘ, ਦੂਧਨਸਾਧਾਂ ਮੰਡੀ ਵਿੱਚ ਪੁੱਡਾ ਦੇ ਏਸੀਏ ਜਸ਼ਨਪ੍ਰੀਤ ਕੌਰ ਜਦਕਿ ਡਕਾਲਾ ਮੰਡੀ ਵਿੱਚ ਪੀਸੀਐੱਸ ਅਧਿਕਾਰੀ ਨਵਦੀਪ ਕੁਮਾਰ ਅਤੇ ਭਾਦਸੋਂ ਮੰਡੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਹਨ।

Advertisement

ਅਮਰਗੜ੍ਹ ਵਿੱਚ ਕਿਸਾਨਾਂ ਨੂੰ ਬਾਸਮਤੀ ਦਾ ਨਹੀਂ ਮਿਲ ਰਿਹਾ ਸਹੀ ਭਾਅ

ਅਮਰਗੜ੍ਹ (ਰਜਿੰਦਰ ਜੈਦਕਾ): ਬਾਸਮਤੀ ਜੀਰੀ ਦਾ ਭਾਅ ਘੱਟ ਮਿਲਣ ਕਾਰਨ ਇਲਾਕੇ ਦੇ ਕਿਸਾਨ ਬਹੁਤ ਪ੍ਰੇਸ਼ਾਨ ਹਨ। ਕਿਸਾਨ ਕਰਮਜੀਤ ਸਿੰਘ ਬਾਠਾਂ, ਜਸਵੀਰ ਸਿੰਘ ਮੰਨਵੀਂ ਅਤੇ ਪਰਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਕਿਸਾਨਾਂ ਨੂੰ ਬਾਸਮਤੀ ਦਾ ਭਾਅ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਘੱਟ ਮਿਲ ਰਿਹਾ ਹੈ। ਇਹ ਪਿਛਲੇ ਸਾਲ 3700 ਤੋਂ 4000 ਰੁਪਏ ਕੁਇੰਟਲ ਵਿਕ ਰਹੀ ਸੀ ਪ੍ਰੰਤੂ ਇਸ ਵਾਰ ਸ਼ੈਲਰ ਵਾਲੇ 2800 ਤੋਂ 3000 ਰੁਪਏ ਖਰੀਦ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋ ਰਿਹਾ ਹੈ। ਪੀਆਰ 26 ਅਤੇ ਹਾਈ ਬ੍ਰੀਡ ਕਿਸਮ ਦਾ ਝੋਨਾ ਸ਼ੈਲਰ ਮਾਲਕ ਖਰੀਦ ਨਹੀਂ ਰਹੇ। ਇਸ ਵਾਰ ਝੋਨੇ ਦਾ ਝਾੜ ਵੀ ਘੱਟ ਨਿਕਲ ਰਿਹਾ ਹੈ। ਪਿਛਲੇ ਸਾਲ ਝੋਨੇ ਦਾ ਝਾੜ 26 ਤੋਂ 28 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਿਆ ਸੀ ਪ੍ਰੰਤੂ ਇਸ ਵਾਰ 20 ਤੋਂ 22 ਕੁਇੰਟਲ ਝਾੜ ਨਿਕਲ ਰਿਹਾ ਹੈ ਜਿਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਦੂਜੇ ਪਾਸੇ, ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ। ਸਰਕਾਰ ਨੇ ਹੁਣ ਤੱਕ ਸ਼ੈਲਰ ਮਾਲਕਾਂ ਨੂੰ ਝੋਨਾ ਲਗਾਉਣ ਲਈ ਅਲਾਟਮੈਂਟ ਵੀ ਨਹੀਂ ਕੀਤੀ ਜਿਸ ਕਾਰਨ ਕਿਸਾਨ, ਆੜ੍ਹਤੀਏ ਤੇ ਸ਼ੈਲਰ ਮਾਲਕ ਕਾਫ਼ੀ ਪ੍ਰੇਸ਼ਾਨ ਹਨ।

Advertisement
Advertisement