For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਸਰਪੰਚੀ ਲਈ 4220 ਅਤੇ ਪੰਚੀ ਲਈ 11,541 ਨਾਮਜ਼ਦਗੀਆਂ ਦਾਖ਼ਲ

09:05 AM Oct 06, 2024 IST
ਪਟਿਆਲਾ  ਸਰਪੰਚੀ ਲਈ 4220 ਅਤੇ ਪੰਚੀ ਲਈ 11 541 ਨਾਮਜ਼ਦਗੀਆਂ ਦਾਖ਼ਲ
ਮਾਲੇਰਕੋਟਲਾ ’ਚ ਪੋਲਿੰਗ ਸਟਾਫ਼ ਨਾਮਜ਼ਦਗੀਆਂ ਦੀ ਪੜਤਾਲ ਕਰਦਾ ਹੋਇਆ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਅਕਤੂਬਰ
ਪਟਿਆਲਾ ਜ਼ਿਲ੍ਹੇ ਵਿਚਲੇ ਅੱਠ ਬਲਾਕਾਂ ਵਿੱਚਲੀਆਂ ਕੁੱਲ 1022 ਪੰਚਾਇਤਾਂ ਲਈ ਨਾਮਜ਼ਦਗੀਆਂ ਭਰਨ ਲਈ ਚਾਰ ਅਕਤੂਬਰ ਲਈ ਆਖਰੀ ਦਿਨ ਸੀ ਪਰ ਚੋਣ ਅਮਲੇ ਨੂੰ ਇਨ੍ਹਾਂ ਨਾਮਜ਼ਦਗੀਆਂ ਸਬੰਧੀ ਹਿਸਾਬ ਕਿਤਾਬ ਲਾਉਣ ਵਿੱਚ ਤਕਰੀਬਨ ਅੱਧੀ ਰਾਤ ਹੋ ਗਈ ਸੀ। ਇਸ ਦੌਰਾਨ ਸਾਹਮਣੇ ਆਏ ਅੰਕੜਿਆਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਸਰਪੰਚੀ ਲਈ 4,220 ਉਮੀਦਵਾਰਾਂ ਅਤੇ ਪੰਚੀ ਲਈ 11, 541 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਹਨ। ਸਰਪੰਚੀ ਲਈ ਸਭ ਤੋਂ ਵੱਧ 546 ਨਾਮਜ਼ਦਗੀਆਂ ਭੁਨਰਰੇੜੀ ਬਲਾਕ ਵਿੱਚ ਆਈਆਂ।
ਇਸ ਬਲਾਕ ਵਿੱਚ 144 ਪੰਚਾਇਤਾਂ ਹਨ, ਜਿਸ ਅਧੀਨ ਪੰਚਾਂ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਵਾਲਿਆਂ ਦੀ ਗਿਣਤੀ 1313 ਹੈ।
ਇਸੇ ਤਰ੍ਹਾਂ 141 ਪੰਚਾਇਤਾਂ ’ਤੇ ਅਧਾਰਤ ਬਲਾਕ ਨਾਭਾ ਵਿੱਚ ਸਰਪੰਚਾਂ ਲਈ 527 ਤੇ ਪੰਚਾਂ ਲਈ 1596, ਪਾਤੜਾਂ ਵਿੱਚ ਸਰਪੰਚਾਂ ਲਈ 495 ਤੇ ਪੰਚਾਂ ਲਈ 1171 ਨਾਮਜ਼ਦਗੀ ਪਰਚੇ ਦਾਖ਼ਲ ਕੀਤੇ ਗਏ ਹਨ। ਇੱਥੇ 105 ਪੰਚਾਇਤਾਂ ਹਨ।
ਬਾਕੀ ਬਲਾਕਾਂ ਵਿੱਚੋਂ 100 ਪੰਚਾਇਤਾਂ ਵਾਲੇ ਪਟਿਆਲਾ ਬਲਾਕ ਵਿੱਚ 465 ਸਰਪੰਚਾਂ ਤੇ 1301 ਪੰਚਾਂ ਨੇ ਨਾਮਜ਼ਦਗੀ ਫਾਰਮ ਭਰੇ। 95 ਪੰਚਾਇਤਾਂ ਵਾਲੇ ਬਲਾਕ ਰਾਜਪੁਰਾ ਵਿੱਚ ਸਰਪੰਚਾਂ ਲਈ 432 ਤੇ ਪੰਚਾਂ ਲਈ 1114, ਇਸੇ ਤਰ੍ਹਾਂ 102 ਪੰਚਾਇਤਾਂ ਵਾਲੇ ਸਮਾਣਾ ਬਲਾਕ ’ਚ ਸਰਪੰਚਾਂ ਲਈ 406 ਤੇ ਪੰਚਾਂ ਲਈ 1030 ਜਣਿਆ ਨੇ ਫਾਰਮ ਭਰੇ ਹਨ। ਘਨੌਰ ਬਲਾਕ ਦੀਆਂ 85 ਪੰਚਾਇਤਾਂ ਲਈ 405 ਸਰਪੰਚਾਂ ਤੇ 1081 ਪੰਚਾਂ, ਸ਼ੰਭੂਕਲਾਂ ਦੀਆਂ 90 ਪੰਚਾਇਤਾਂ ਲਈ 399 ਸਰਪੰਚੀ ਅਤੇ 1075 ਪੰਚੀ ਦੇ ਉਮੀਦਵਾਰ ਸਾਹਮਣੇ ਆਏ ਹਨ। ਇਸੇ ਤਰ੍ਹਾਂ 100 ਪੰਚਾਇਤਾਂ ’ਤੇ ਆਧਾਰਤ ਬਲਾਕ ਸਨੌਰ ਵਿੱਚ ਸਰਪੰਚਾਂ ਲਈ 328 ਅਤੇ ਪੰਚਾਂ ਲਈ 1033 ਨਾਮਜ਼ਦਗੀਆਂ ਭਰੀਆਂ ਗਈਆਂ ਹਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹੇ ਵਿੱਚ 176 ਪੰਚਾਇਤਾਂ ਬਾਬਤ ਸਰਪੰਚੀ ਲਈ 649 ਅਤੇ ਪੰਚੀ ਲਈ 2233 ਨਾਮਜ਼ਦਗੀਆਂ ਦਾਖ਼ਲ ਹੋਈਆ ਹਨ। ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਵਿੱਚ ਪੰਚਾਇਤਾਂ ਦੀ ਗਿਣਤੀ 69, ਅਮਰਗੜ੍ਹ ਵਿੱਚ 60, ਅਹਿਮਦਗੜ੍ਹ ਵਿੱਚ 47 ਹੈ। ਨਾਮਜ਼ਦਗੀਆਂ ਦਾਖ਼ਲ ਕਰਨ ਦੀ ਅਖ਼ੀਰਲੀ ਮਿਤੀ ਤੱਕ ਬਲਾਕ ਮਾਲੇਰਕੋਟਲਾ ’ਚ ਸਰਪੰਚੀ ਲਈ 247 ਅਤੇ ਪੰਚੀ ਲਈ 862, ਅਮਰਗੜ੍ਹ ਵਿੱਚ ਸਰਪੰਚੀ ਲਈ 230 ਅਤੇ ਪੰਚੀ ਲਈ 736 , ਬਲਾਕ ਅਹਿਮਦਗੜ੍ਹ ਲਈ ਸਰਪੰਚੀ 172 ਅਤੇ ਪੰਚੀ ਲਈ 635 ਨਾਮਜ਼ਦਗੀਆਂ ਦਾਖ਼ਲ ਹੋਈਆ ਹਨ।
ਡਿਪਟੀ ਕਮਿਸ਼ਨਰ ਡਾ.ਪੱਲਵੀ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 256 ਪੋਲਿੰਗ ਸਟੇਸ਼ਨਾਂ ’ਤੇ ਕਰੀਬ 1552 ਪੋਲਿੰਗ ਸਟਾਫ਼ (ਸਮੇਤ ਰਿਜ਼ਰਵ ਸਟਾਫ਼) ਦੀ ਡਿਊਟੀ ਲਗਾਈ ਗਈ ਹੈ।

Advertisement

ਸੰਗਰੂਰ ਵਿੱਚ ਸਰਪੰਚੀ ਲਈ 2016 ਅਤੇ ਪੰਚੀ ਲਈ 6099 ਨਾਮਜ਼ਦਗੀ ਪੱਤਰ ਦਾਖਲ

ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ’ਚ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਰਣਦੀਪ ਸਿੰਘ ਮਿੰਟੂ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਗ੍ਰਾਮ ਪੰਚਾਇਤ ਚੋਣਾਂ-2024 ਲਈ ਸੰਗਰੂਰ ਜ਼ਿਲ੍ਹੇ ਵਿਚ ਸਰਪੰਚ ਦੇ ਅਹੁਦੇ ਲਈ ਕੁੱਲ 2016 ਅਤੇ ਪੰਚ ਦੇ ਅਹੁਦੇ ਲਈ ਕੁੱਲ 6099 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਸੰਗਰੂੂਰ ਜ਼ਿਲ੍ਹੇ ਵਿਚ ਕੁੱਲ 422 ਪੰਚਾਇਤਾਂ ਲਈ 422 ਸਰਪੰਚਾਂ ਅਤੇ 3114 ਪੰਚਾਂ ਦੀ ਚੋਣ ਹੋਣੀ ਹੈ ਜਿਸਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਸਮੂਹ ਰਿਟਰਨਿੰਗ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਤਹਿਤ ਸੰਗਰੂਰ ਬਲਾਕ ਵਿੱਚ ਸਰਪੰਚ ਦੇ ਅਹੁਦਿਆਂ ਲਈ ਕੁੱਲ 283 ਅਤੇ ਪੰਚਾਂ ਲਈ 909 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਬਲਾਕ ਸੁਨਾਮ ਵਿੱਚ ਸਰਪੰਚਾਂ ਦੇ ਅਹੁਦੇ ਲਈ ਕੁੱਲ 243 ਨਾਮਜ਼ਦਗੀਆਂ ਅਤੇ ਪੰਚਾਂ ਲਈ ਕੁੱਲ 854 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਬਲਾਕ ਭਵਾਨੀਗੜ੍ਹ ਵਿੱਚ ਸਰਪੰਚਾਂ ਲਈ ਕੁੱਲ 301 ਅਤੇ ਪੰਚਾਂ ਲਈ ਕੁੱਲ 851 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਦਕਿ ਬਲਾਕ ਧੂਰੀ ਵਿੱਚ ਸਰਪੰਚਾਂ ਲਈ 285 ਅਤੇ ਪੰਚਾਂ ਲਈ ਕੁੱਲ 854 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਨ੍ਹਾਂਦੱਸਿਆ ਕਿ ਬਲਾਕ ਸ਼ੇਰਪੁਰ ਵਿੱਚ ਸਰਪੰਚਾਂ ਲਈ ਕੁੱਲ 166 ਜਦਕਿ ਪੰਚਾਂ ਲਈ ਕੁੱਲ 566 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਬਲਾਕ ਦਿੜਬਾ ਵਿੱਚ ਸਰਪੰਚਾਂ ਲਈ ਕੁੱਲ 274 ਅਤੇ ਪੰਚਾਂ ਲਈ ਕੁੱਲ 708, ਬਲਾਕ ਅੰਨਦਾਣਾ ਐਟ ਮੂਨਕ ਵਿੱਚ ਸਰਪੰਚਾਂ ਲਈ 224 ਅਤੇ ਪੰਚਾਂ ਲਈ 603 ਜਦਕਿ ਬਲਾਕ ਲਹਿਰਾਗਾਗਾ ਵਿੱਚ ਸਰਪੰਚਾਂ ਲਈ ਕੁੱਲ 240 ਅਤੇ ਪੰਚਾਂ ਲਈ ਕੁੱਲ 754 ਨਾਮਜ਼ਦਗੀ ਪੱਤਰ ਦਾਖਲ ਹੋਏ।

Advertisement

Advertisement
Author Image

Advertisement