For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ: ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ

07:58 AM Jul 01, 2024 IST
ਪਠਾਨਕੋਟ  ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਉਝ ਦਰਿਆ ਦੇ ਕੰਢੇ ਖੁਰਨ ਤੋਂ ਰੋਕਣ ਲਈ ਬਣਾਈ ਗਈ ਕਰੇਟਾਂ ਦੀ ਕੰਧ।
Advertisement

ਐਨਪੀ ਧਵਨ
ਪਠਾਨਕੋਟ, 30 ਜੂਨ
ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ, ਉਝ ਅਤੇ ਚੱਕੀ ਦਰਿਆਵਾਂ ਵਿੱਚ ਹੜ੍ਹ ਕਾਰਨ ਕੰਢੇ ਖੁਰਨ ਤੋਂ ਰੋਕਣ ਲਈ ਡਰੇਨੇਜ ਵਿਭਾਗ ਵੱਲੋਂ 3 ਕਰੋੜ ਦੀ ਲਾਗਤ ਨਾਲ 11 ਥਾਵਾਂ ’ਤੇ ਪੱਥਰਾਂ ਦੇ ਕਰੇਟ ਅਤੇ ਸਪਰ ਬੰਨ੍ਹੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਮੁਕੰਮਲ ਹੋਣ ਕੰਢੇ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਰਹੱਦ ਦੇ ਬਮਿਆਲ ਇਲਾਕੇ ਅੰਦਰ ਉਝ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਕਈ ਪਿੰਡਾਂ ਦੀ ਵਾਹੀ ਯੋਗ ਜ਼ਮੀਨ ਦਰਿਆ ਵਿੱਚ ਰੁੜ੍ਹ ਗਈ ਸੀ। ਡਰੇਨੇਜ ਵਿਭਾਗ ਦੇ ਐਕਸੀਅਨ ਆਕਾਸ਼ ਅਗਰਵਾਲ ਨੇ ਦੱਸਿਆ ਕਿ ਦਰਿਆਵਾਂ ਦੇ ਕਿਨਾਰਿਆਂ ’ਤੇ ਪਾਣੀ ਦੇ ਰੋੜ੍ਹ ਤੋਂ ਲੱਗਣ ਵਾਲੇ ਖੋਰੇ ਨੂੰ ਬਚਾਉਣ ਲਈ ਪੱਥਰਾਂ ਦੇ ਕੰਮ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮਗਨਰੇਗਾ ਦੇ ਤਹਿਤ 5 ਕੰਮ ਕਰਵਾਏ ਜਾ ਰਹੇ ਹਨ ਜਦ ਕਿ 3 ਕੰਮ ਵਿਭਾਗੀ ਤੌਰ ’ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਅਨੁਸਾਰ ਕੁੱਲ 11 ਕੰਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚੋਂ ਕਾਫੀ ਕੰਮ ਮੁਕੰਮਲ ਵੀ ਹੋ ਚੁੱਕੇ ਹਨ ਜਦ ਕਿ ਬਾਕੀ 1-2 ਦਿਨਾਂ ਵਿੱਚ ਮੁਕੰਮਲ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗੀ ਪੱਧਰ ’ਤੇ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਬਮਿਆਲ ਏਰੀਏ ਵਿੱਚ ਉਝ ਦਰਿਆ ਦੇ ਕਿਨਾਰਿਆਂ ’ਤੇ ਲੱਗਣ ਵਾਲੇ ਖੋਰੇ ਨੂੰ ਰੋਕਣ ਲਈ ਕਰੇਟ ਪਾਏ ਗਏ ਹਨ। ਇਸ ਤੋਂ ਇਲਾਵਾ ਮੀਰਚੱਕ, ਮਕੌੜਾ ਪੱਤਣ ਦੇ ਤਾਸ਼ ਵਿੱਚ, ਚੱਕੀ ਦਰਿਆ ਅਤੇ ਸੌਂਸ ਖੱਡ ਵਿੱਚ ਮੁਰੰਮਤ ਤੇ ਕਰੇਟ ਵਰਕ ਕਰਵਾਏ ਜਾ ਰਹੇ ਹਨ।
ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪਿਛਲੇ ਸਾਲ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਆਧੁਨਿਕ ਵਿਹਾਰ ਅਤੇ ਬੇਦੀ ਬੱਜਰੀ ਕੰਪਨੀ ਕੋਲ 20 ਤੋਂ 30 ਫੁੱਟ ਤੱਕ ਡੂੰਘਾ ਭੂਮੀ ਕਟਾਵ ਹੋਇਆ ਸੀ ਪਰ ਉਥੇ ਅਜੇ ਤੱਕ ਕਟਾਵ ਰੋਕਣ ਦੇ ਕੰਮ ਨਹੀਂ ਕਰਵਾਏ ਜਾ ਗਏ। ਜਦ ਕਿ ਮੌਨਸੂਨ ਪੁੱਜ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਥੇ 4 ਕਰੋੜ ਰੁਪਏ ਦੇ ਪ੍ਰੋਟੈਕਸ਼ਨ ਕੰਮ ਕਰਵਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਲਈ ਟੈਂਡਰ ਵੀ ਹੋ ਚੁੱਕਾ ਹੈ ਪਰ ਹੁਣ ਕੰਮ ਬਰਸਾਤਾਂ ਤੋਂ ਬਾਅਦ ਹੀ ਹੋ ਸਕੇਗਾ।

Advertisement

Advertisement
Author Image

Advertisement
Advertisement
×