ਵਾਲੀਬਾਲ ਚੈਂਪੀਅਨਸ਼ਿਪ ਵਿੱਚ ਪਠਾਨਕੋਟ ਦੀ ਟੀਮ ਚੈਂਪੀਅਨ
ਪੱਤਰ ਪ੍ਰੇਰਕ
ਟਾਂਡਾ, 15 ਸਤੰਬਰ
ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਵਿੱਚ ਕਰਵਾਈ ਗਈ ਤਿੰਨ ਰੋਜ਼ਾ ਸੀਬੀਐੱਸਈ ਕਲੱਸਟਰ-18 ਵਾਲੀਬਾਲ ਚੈਂਪੀਅਨਸ਼ਿਪ ਸਮਾਪਤ ਹੋ ਗਈ। ਅਬਜ਼ਰਵਰ ਮਨਮੋਹਨ ਸਿੰਘ ਅਤੇ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਹੇਠ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਏ। ਅੰਡਰ-14 ਦੇ ਫਾਈਨਲ ਮੁਕਾਬਲੇ ਵਿਚ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੀ ਟੀਮ ਨੇ ਸੇਂਟ ਕਬੀਰ ਪਬਲਿਕ ਸਕੂਲ ਸਿੱਧਵਾਂ ਗੁਰਦਾਸਪੁਰ ਦੀ ਟੀਮ ਨੂੰ ਹਰਾਇਆ। ਐੱਸਐੱਸਐੱਸ ਯਾਦਗਾਰੀ ਪਬਲਿਕ ਸਕੂਲ ਗੁਰਦਾਸਪੁਰ ਅਤੇ ਵੁੱਡਸਟੋਕ ਪਬਲਿਕ ਸਕੂਲ ਬਟਾਲਾ ਦੀਆਂ ਟੀਮਾਂ ਤੀਜੇ ਸਥਾਨ ’ਤੇ ਰਹੀਆਂ। ਅੰਡਰ-17 ਦੇ ਫਾਈਨਲ ਮੁਕਾਬਲੇ ਵਿਚ ਜੀਐੱਨਐੱਮ ਪਬਲਿਕ ਸਕੂਲ ਡੱਲਾ ਜਲੰਧਰ ਦੀ ਟੀਮ ਨੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਨੂੰ ਹਰਾਇਆ। ਐੱਸਡੀਐੱਸਪੀ ਪਬਲਿਕ ਸਕੂਲ ਰਈਆ ਅਤੇ ਨੂਰਵੁੱਡ ਸਕੂਲ ਬਲਾਚੌਰ ਦੀਆਂ ਟੀਮਾਂ ਤੀਜੇ ਸਥਾਨ ’ਤੇ ਰਹੀਆਂ। ਅੰਡਰ-19 ਸਾਲ ਵਰਗ ਦੇ ਫਾਈਨਲ ਮੈਚ ਵਿਚ ਐੱਮਆਰ ਸਿਟੀ ਪਬਲਿਕ ਸਕੂਲ ਬਲਾਚੌਰ ਦੀ ਟੀਮ ਨੇ ਬਾਬਾ ਦੀਪ ਸਿੰਘ ਸਕੂਲ ਡੇਰਾ ਸਾਹਿਬ ਤਰਨਤਾਰਨ ਦੀ ਟੀਮ ਨੂੰ ਹਰਾਇਆ। ਜੀਐੱਨਐੱਮ ਪਬਲਿਕ ਸਕੂਲ ਡੱਲਾ ਜਲੰਧਰ ਅਤੇ ਯੂ.ਐੱਸ.ਪੀ.ਸੀ. ਜੈਨ ਪਬਲਿਕ ਸਕੂਲ ਲੁਧਿਆਣਾ ਦੀਆਂ ਟੀਮਾਂ ਤੀਜੇ ਸਥਾਨ ’ਤੇ ਰਹੀਆਂ। ਸਮਾਪਤੀ ’ਤੇ ਮੁੱਖ ਮਹਿਮਾਨ ਡੀਐੱਸਪੀ ਦਵਿੰਦਰ ਸਿੰਘ ਬਾਜਵਾ ਅਤੇ ਚੇਅਰਮੈਨ ਤਰਲੋਚਨ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਡਾ. ਕੇਵਲ ਸਿੰਘ ਐਡਵੋਕੇਟ ਗੁਰਪ੍ਰੀਤ ਸਿੰਘ ਤੇ ਵਾਈਸ ਚੇਅਰਪਰਸਨ ਕਮਲੇਸ਼ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ।
ਐੱਮਆਰ ਸਿਟੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਐੱਮ.ਆਰ.ਸਿਟੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਅੰਡਰ 19 ਉਮਰ ਵਰਗ ਦੀ ਲੜਕਿਆਂ ਦੀ ਵਾਲੀਬਾਲ ਟੀਮ ਨੇ ਸੀਬੀਐੱਸਈ ਵਾਲੀਬਾਲ ਕਲੱਸਟਰ ਚੈਂਪੀਅਨਸ਼ਿਪ ਟਰਾਫੀ ਲਗਾਤਾਰ ਦੂਸਰੇ ਸਾਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਰਾਮਜੀਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਅਤੇ ਪ੍ਰਿੰਸੀਪਲ ਰਿਤੂ ਬੱਤਰਾ ਨੇ ਵਾਲੀਬਾਲ ਟੀਮ ਅਤੇ ਕੋਚ ਮੋਹਿਤ ਕੁਮਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।