ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਠਾਨਕੋਟ: ਸੱਤ ਸ਼ੱਕੀ ਦਿਖਾਈ ਦੇਣ ਮਗਰੋਂ ਸੁਰੱਖਿਆ ਬਲ ਚੌਕਸ

08:38 AM Jul 25, 2024 IST
ਇਲਾਕੇ ਵਿੱਚ ਜਾਂਚ ਕਰਦੀ ਹੋਈ ਪੁਲੀਸ ਅਤੇ (ਇਨਸੈੱਟ) ਪੁਲੀਸ ਵੱਲੋਂ ਸ਼ੱਕੀ ਦਾ ਜਾਰੀ ਕੀਤਾ ਗਿਆ ਸਕੈੱਚ।

ਐੱਨਪੀ ਧਵਨ
ਪਠਾਨਕੋਟ, 24 ਜੁਲਾਈ
ਨੀਮ ਪਹਾੜੀ ਪਿੰਡ ਫੰਗਤੋਲੀ ਵਿੱਚ ਬੀਤੀ ਦੇਰ ਸ਼ਾਮ ਇੱਕ ਘਰ ਅੱਗੇ ਕੁਝ ਸ਼ੱਕੀ ਵਿਅਕਤੀ ਦਿਖਾਈ ਦੇਣ ’ਤੇ ਪੁਲੀਸ ਅਤੇ ਫ਼ੌਜ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਪੁਲੀਸ ਨੇ ਇੱਕ ਸ਼ੱਕੀ ਦਾ ਸਕੈਚ ਜਾਰੀ ਕਰ ਕੇ ਇਲਾਕਾ ਵਾਸੀਆਂ ਨੂੰ ਉਸ ਦੀ ਪਛਾਣ ਕਰਨ ਦੀ ਵੀ ਅਪੀਲ ਕੀਤੀ ਹੈ। ਪਿੰਡ ਫੰਗਤੋਲੀ ਦੀ ਵਸਨੀਕ ਸੀਮਾ ਦੇਵੀ ਨੇ ਦੱਸਿਆ ਕਿ ਬੀਤੀ ਸ਼ਾਮ ਕੁਝ ਸ਼ੱਕੀ ਵਿਅਕਤੀ ਉਸ ਕੋਲੋਂ ਪੀਣ ਲਈ ਪਾਣੀ ਮੰਗਣ ਲੱਗੇ। ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨੇ ਔਰਤ ਤੋਂ ਕੁਝ ਸਵਾਲ ਪੁੱਛੇ ਅਤੇ ਮਗਰੋਂ ਵਾਪਸ ਜੰਗਲੀ ਇਲਾਕੇ ਵਿੱਚ ਚਲੇ ਗਏ। ਸੀਮਾ ਦੇਵੀ ਅਨੁਸਾਰ ਸ਼ੱਕੀਆਂ ਦੀ ਗਿਣਤੀ ਸੱਤ ਸੀ ਅਤੇ ਉਨ੍ਹਾਂ ਨੇ ਭਾਰੇ-ਭਾਰੇ ਪਿੱਠੂ ਬੈਗ ਪਾਏ ਹੋਏ ਸਨ।
ਸੀਮਾ ਨੇ ਦੱਸਿਆ ਕਿ ਉਸ ਵੇਲੇ ਉਸ ਦਾ ਪਤੀ ਕੰਮ ’ਤੇ ਗਿਆ ਹੋਇਆ ਸੀ। ਜਦੋਂ ਉਹ ਘਰ ਪਰਤਿਆ ਤਾਂ ਉਨ੍ਹਾਂ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੂਹੀਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਪੁਲੀਸ ਅਤੇ ਫ਼ੌਜ ਨੇ ਸਾਂਝੇ ਤੌਰ ’ਤੇ ਤਲਾਸ਼ੀ ਮੁੁਹਿੰਮ ਚਲਾਈ ਪਰ ਦੇਰ ਸ਼ਾਮ ਤੱਕ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਮਾ ਕੋਲੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਸ ਵੱਲੋਂ ਦੱਸੇ ਗਏ ਹੁਲੀਏ ਅਨੁਸਾਰ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਤਿਆਰ ਵੀ ਕੀਤਾ ਗਿਆ ਹੈ ਜੋ ਪੂਰੇ ਇਲਾਕੇ ਵਿੱਚ ਵਾਇਰਲ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਪਹਿਲੂ ’ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਥੇ ਨੰਗਲਭੂਰ ਖੇਤਰ ਵਿੱਚ 3 ਸ਼ੱਕੀ ਵਿਅਕਤੀ ਦੇਖੇ ਜਾਣ ਮਗਰੋਂ ਲੋਕਾਂ ਵਿੱਚ ਸਹਿਮ ਫੈਲ ਗਿਆ ਸੀ। ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਤਿੰਨਾਂ ਸ਼ੱਕੀਆਂ ਦੀ ਫੋਟੋ ਵੀ ਵਾਇਰਲ ਕੀਤੀ ਸੀ। ਇਸੇ ਤਰ੍ਹਾਂ 25 ਜੂਨ ਦੀ ਰਾਤ ਨੂੰ ਵੀ ਬਮਿਆਲ ਦੇ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿੱਚ 2 ਸ਼ੱਕੀ ਹਥਿਆਰਬੰਦ ਫਾਰਮ ਹਾਊਸ ਵਿੱਚ ਦਾਖ਼ਲ ਹੋ ਗਏ ਸਨ ਤੇ ਉਥੇ ਜਬਰੀ ਖਾਣਾ ਖਾਣ ਮਗਰੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਸਨ। ਇਸ ਦੇ ਤਿੰਨ ਦਿਨ ਮਗਰੋਂ ਪਿੰਡ ਕੀੜੀ ਗੰਡਿਆਲ ਵਿੱਚ ਦੁਬਾਰਾ ਲੋਕਾਂ ਨੇ ਸ਼ੱਕੀ ਦੇਖੇ। ਪੁਲੀਸ ਨੇ ਵੱਡੇ ਪੱਧਰ ’ਤੇ ਤਲਾਸੀ ਮੁਹਿੰਮ ਚਲਾਈ ਪਰ ਸਫਲਤਾ ਹੱਥ ਨਹੀਂ ਲੱਗੀ।

Advertisement

Advertisement