ਪਠਾਨਕੋਟ: ਤਰਨਾਹ ਨਾਲੇ ’ਚੋਂ ਪਾਕਿਸਤਾਨੀ ਕਿਸ਼ਤੀ ਬਰਾਮਦ
06:50 AM Oct 22, 2024 IST
ਪਠਾਨਕੋਟ (ਐਨ.ਪੀ.ਧਵਨ):
Advertisement
ਬਮਿਆਲ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ’ਤੇ ਪਾਕਿਸਤਾਨ ’ਚੋਂ ਆਉਂਦੇ ਤਰਨਾਹ ਨਾਲੇ ’ਚ ਇਕ ਕਿਸ਼ਤੀ ਸ਼ੱਕੀ ਹਾਲਤ ’ਚ ਭਾਰਤ ਅੰਦਰ ਦਾਖਲ ਹੋਈ, ਜਿਸ ਨੂੰ ਬੀਐੱਸਐੱਫ ਬਟਾਲੀਅਨ 121 ਦੇ ਅਧਿਕਾਰੀਆਂ ਨੇ ਕਬਜ਼ੇ ਹੇਠ ਲੈ ਲਿਆ ਹੈ। ਬਮਿਆਲ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਰੋਟ ਜੈਮਲ ਸਿੰਘ ਦੇ ਥਾਣਾ ਮੁਖੀ ਅੰਗਰੇਜ਼ ਸਿੰਘ ਤੇ ਬਮਿਆਲ ਦੇ ਚੌਕੀ ਇੰਚਾਰਜ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲੀਸ ਜਵਾਨਾਂ ਅਤੇ ਕਮਾਂਡੋ ਟੀਮ ਨੇ 2 ਕਿਲੋਮੀਟਰ ਦੇ ਘੇਰੇ ’ਚ ਤਲਾਸ਼ੀ ਮੁਹਿੰਮ ਚਲਾਈ ਅਤੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਤੋਂ ਵੀ ਇਸ ਬਾਰੇ ਕਰੀਬ 3 ਘੰਟੇ ਪੁੱਛ-ਪੜਤਾਲ ਕੀਤੀ। ਫਿਲਹਾਲ ਕੋਈ ਵੀ ਸ਼ੱਕੀ ਗਤੀਵਿਧੀ ਸਾਹਮਣੇ ਨਹੀਂ ਆਈ। ਭਾਰਤ-ਪਾਕਿ ਸਰਹੱਦ ’ਤੇ ਵਗਦੇ ਨਾਲੇ ’ਚੋਂ ਕਿਸ਼ਤੀ ਬਰਾਮਦ ਹੋਣ ਮਗਰੋਂ ਚੌਕਸੀ ਵਧਾ ਦਿੱਤੀ ਗਈ ਹੈ।
Advertisement
Advertisement