ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੰਡਨ ਦੇ ਬਾਜ਼ਾਰਾਂ ’ਚ ਵਿਕੇਗੀ ਪਠਾਨਕੋਟ ਦੀ ਲੀਚੀ

07:25 AM Jun 29, 2024 IST
ਅੰਮ੍ਰਿਤਸਰ ਹਵਾਈ ਅੱਡੇ ਤੋਂ ਲੀਚੀ ਦੀ ਖੇਪ ਭੇਜਦੇ ਹੋਏ ਅਧਿਕਾਰੀ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ/ਐਨ.ਪੀ. ਧਵਨ
ਅੰਮ੍ਰਿਤਸਰ/ਪਠਾਨਕੋਟ, 28 ਜੂਨ
ਪੰਜਾਬ ਵਿੱਚ ਪੈਦਾ ਹੋਈ ਲੀਚੀ ਅੱਜ ਪਹਿਲੀ ਵਾਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਦੇਸ਼ ਤੋਂ ਬਾਹਰ ਲੰਡਨ ਦੀ ਮੰਡੀ ਵਿੱਚ ਭੇਜੀ ਗਈ ਹੈ। ਇਹ ਉਪਰਾਲਾ ਪੰਜਾਬ ਦੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਕੀਤਾ ਗਿਆ ਹੈ। ਪੰਜਾਬ ਦਾ ਇਹ ਫਲ਼ ਲੰਡਨ ਵਿਚ ਪੰਜ ਗੁਣਾ ਵੱਧ ਮੁੱਲ ’ਤੇ ਵਿੱਕ ਰਿਹਾ ਹੈ। ਪਹਿਲੀ ਵਾਰ 10 ਕੁਇੰਟਲ ਲੀਚੀ ਦੀ ਖੇਪ ਭੇਜੀ ਗਈ ਹੈ। ਇਸ ਮੌਕੇ ਬਾਗਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਬਾਗਬਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹੈ ਅਤੇ ਬਾਗਬਾਨੀ ਮੰਤਰੀ ਦੀ ਪਹਿਲਕਦਮੀ ਸਦਕਾ ਅੱਜ ਇਹ ਸੰਭਵ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਮੁਰਾਦਪੁਰ ਵਾਸੀ ਅਤੇ ਅਗਾਂਹਵਧੂ ਬਾਗਬਾਨ ਰਾਕੇਸ਼ ਡਡਵਾਲ ਦੇ ਫਾਰਮ ਵਿੱਚ ਪੈਦਾ ਹੋਈ ਲੀਚੀ ਲੰਡਨ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੀਚੀ ਦੀ ਪੈਕਿੰਗ ਬਹੁਤ ਛੋਟੀ ਰੱਖੀ ਗਈ ਹੈ। ਅੱਜ ਪਹਿਲੀ ਖੇਪ ਵਿੱਚ ਸਿਰਫ ਡੇਢ-ਡੇਢ ਕਿਲੋ ਦੀਆਂ ਪੈਕਿੰਗਜ਼ ਹੀ ਲੰਡਨ ਭੇਜੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੀਚੀ ਦਾ ਮੰਡੀਕਰਨ ਵਿਦੇਸ਼ਾਂ ਦੀਆਂ ਮੰਡੀਆਂ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਲੀਚੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਲੀਚੀ ਸਟੇਟ ਕਾਇਮ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਿਛਲੇ ਹਫਤੇ ਹੀ ਸੁਜਾਨਪੁਰ ਲੀਚੀ ਅਸਟੇਟ ਵਿੱਚ ਬਾਗਬਾਨਾਂ ਨੂੰ ਪੰਜਾਬ ਦੇ ਇਸ ਫਲ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਉਤਸ਼ਾਹਿਤ ਕੀਤਾ ਸੀ।

Advertisement

Advertisement
Advertisement