For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ: 4 ਮਸ਼ਕੂਕ ਨਜ਼ਰ ਆਉਣ ਮਗਰੋਂ ਸਹਿਮ

09:02 AM Aug 31, 2024 IST
ਪਠਾਨਕੋਟ  4 ਮਸ਼ਕੂਕ ਨਜ਼ਰ ਆਉਣ ਮਗਰੋਂ ਸਹਿਮ
ਤਲਾਸ਼ੀ ਮੁਹਿੰਮ ਦੀ ਅਗਵਾਈ ਕਰਦੇ ਹੋਏ ਡੀਐੱਸਪੀ ਸੁਖਜਿੰਦਰ ਥਾਪਰ।
Advertisement

ਐਨਪੀ. ਧਵਨ
ਪਠਾਨਕੋਟ, 30 ਅਗਸਤ
ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਛੌੜੀਆਂ ਵਿੱਚ 2 ਦਿਨ ਪਹਿਲਾਂ 3 ਮਸ਼ਕੂਕ ਦਿਖਾਈ ਦਿੱਤੇ ਜਾਣ ਮਗਰੋਂ ਪਿੰਡ ਚਕਰਾਲ ਵਿੱਚ ਬੀਤੀ ਰਾਤ ਮੁੜ 4 ਮਸ਼ਕੂਕ ਵਿਅਕਤੀ ਨਜ਼ਰ ਆਏ ਜਿਸ ਮਗਰੋਂ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਹੈ। ਪੁਲੀਸ ਅਧਿਕਾਰੀਆਂ ਨੇ ਬੀਐੱਸਐੱਫ ਨੂੰ ਨਾਲ ਲੈ ਕੇ ਪੂਰੇ ਖੇਤਰ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਗੰਨੇ ਦੇ ਖੇਤਾਂ ਕੋਲ ਮਸ਼ਕੂਕਾਂ ਦੇ ਪੈਰਾਂ ਦੇ ਨਿਸ਼ਾਨ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲੀਸ ਨੇ ਮਾਰਕ ਕਰ ਲਿਆ ਹੈ ਅਤੇ ਖੇਤ ਦੇ ਆਲੇ-ਦੁਆਲੇ ਬਖਤਰਬੰਦ ਵਾਹਨ ਵੀ ਲਗਾ ਦਿੱਤਾ ਹੈ। ਮਸ਼ਕੂਕਾਂ ਦੀ ਭਾਲ ਲਈ ਹੈਲੀਕਾਪਟਰ ਤੇ ਡਰੋਨ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਦੇ ਰਿਸ਼ੂ ਨਾਂ ਦੇ ਇੱਕ ਵਿਅਕਤੀ ਨੇ ਗੰਨੇ ਦੇ ਖੇਤ ਕੋਲ 2 ਮਸ਼ਕੂਕ ਵਿਅਕਤੀ ਦੇਖੇ। ਉਹ ਡਰ ਦਾ ਮਾਰਿਆ ਵਾਪਸ ਘਰ ਨੂੰ ਚਲਾ ਗਿਆ। ਸਰਪੰਚ ਮਦਨ ਲਾਲ ਨੇ ਦੱਸਿਆ ਕਿ ਕੁਝ ਦੇਰ ਬਾਅਦ ਸ਼ੰਟੀ ਕੁਮਾਰ ਨਾਂ ਦਾ ਇੱਕ ਹੋਰ ਪਿੰਡ ਵਾਸੀ ਖੇਤਾਂ ਵੱਲ ਗਿਆ ਤਾਂ ਉਥੇ ਉਸ ਨੂੰ ਮਸ਼ਕੂਕ ਵਿਅਕਤੀ ਨਜ਼ਰ ਆਏ ਜੋ ਵਰਦੀ ਵਿੱਚ ਸਨ ਤੇ ਉਹ ਉਸ ਨੂੰ ਪੁੱਛਣ ਲੱਗ ਗਏ ਕਿ ਇੱਥੇ ਕੀ ਕਰਨ ਆਇਆ ਹੈ। ਮਸ਼ਕੂਕਾਂ ਨੇ ਉਸ ਨੂੰ ਕਿਹਾ ਕਿ ਰਾਤ ਨੂੰ ਨਹੀਂ ਘੁੰਮੀ ਦਾ, ਆਪਣੇ ਘਰ ਚਲਾ ਜਾ। ਮਗਰੋਂ ਉਸ ਨੇ ਘਰ ਜਾ ਕੇ ਇਸ ਬਾਰੇ ਸਰਪੰਚ ਨੂੰ ਫੋਨ ’ਤੇ ਦੱਸਿਆ। ਸਰਪੰਚ ਦਾ ਕਹਿਣਾ ਸੀ ਕਿ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤੇ ਫਿਰ ਉਹ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜਿਆ। ਇੰਨੇ ਨੂੰ ਪੁਲੀਸ ਵੀ ਪੁੱਜ ਗਈ। ਉਥੇ ਉਨ੍ਹਾਂ ਮਸ਼ਕੂਕਾਂ ਦੀਆਂ ਪੈੜਾਂ ਦੇ ਨਿਸ਼ਾਨ ਵੀ ਦੇਖੇ। ਡੀਐੱਸਪੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement