For the best experience, open
https://m.punjabitribuneonline.com
on your mobile browser.
Advertisement

ਪਾਠਕ ਵੱਲੋਂ ਭਾਜਪਾ ’ਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਣ ਦੇ ਦੋਸ਼

10:27 AM Dec 06, 2023 IST
ਪਾਠਕ ਵੱਲੋਂ ਭਾਜਪਾ ’ਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਣ ਦੇ ਦੋਸ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਦਸੰਬਰ
ਦਿੱਲੀ ਨਗਰ ਨਿਗਮ ਦੇ ਇੰਚਾਰਜ ਤੇ ‘ਆਪ’ ਵਿਧਾਇਕ‌ ਦੁਰਗੇਸ਼ ਪਾਠਕ ਨੇ ਕਿਹਾ ਕਿ ਐੱਮਸੀਡੀ ’ਚ ਕੇਜਰੀਵਾਲ ਸਰਕਾਰ ਨੂੰ ਸੱਤਾ ’ਚ ਆਏ 8 ਮਹੀਨੇ ਹੀ ਹੋਏ ਹਨ ਅਤੇ 8 ਮਹੀਨਿਆਂ ’ਚ ‘ਆਪ’ ਨੇ ਜੋ ਕੁਝ ਕੀਤਾ ਹੈ, ਉਸ ਬਾਰੇ ਉਨ੍ਹਾਂ ਕੋਲ ਦੱਸਣ ਲਈ ਬਹੁਤ ਕੁਝ ਹੈ ਪਰ ਭਾਜਪਾ 15 ਸਾਲਾਂ ਤੋਂ ਐਮਸੀਡੀ ’ਚ ਸੀ ਅਤੇ ਉਸ ਕੋਲ ਇਹ ਦੱਸਣ ਲਈ ਕੁਝ ਨਹੀਂ ਹੈ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ‘ਆਪ’ ਵੱਲੋਂ ਐਮਸੀਡੀ ਚ ਕੀਤੇ ਜਾ ਰਹੇ ਕੰਮਾਂ ਵਿੱਚ ਅਸਿੱਧੇ ਤਰੀਕੇ ਨਾਲ ਅੜਿੱਕੇ ਪਾਏ ਜਾ ਰਹੇ ਹਨ।
‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਹੌਲੀ-ਹੌਲੀ ਅਜਿਹਾ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨਾਲ ਲੜਦਿਆਂ ਭਾਰਤੀ ਜਨਤਾ ਪਾਰਟੀ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਕੇਜਰੀਵਾਲ ਨੂੰ ਹਰਾਉਣਾ ਨਾ ਸਿਰਫ਼ ਔਖਾ ਸਗੋਂ ਅਸੰਭਵ ਹੈ, ਇਸ ਲਈ ਭਾਜਪਾ ਵਾਲੇ ਦਿੱਲੀ ਦੇ ਲੋਕਾਂ ਨਾਲ ਨਫ਼ਰਤ ਕਰਨ ਲੱਗ ਪਏ ਹਨ। ਐਮਸੀਡੀ ਵਿੱਚ ਸਾਡਾ ਹਾਊਸ ਗਠਨ ਤੋਂ ਬਾਅਦ ਹੁਣ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਸਮੇਂ ਸਿਰ ਭਾਵ ਮਹੀਨੇ ਦੇ ਪਹਿਲੇ ਦਿਨ ਮਿਲ ਰਹੀਆਂ ਹਨ ਜੋ ਭਾਜਪਾ ਦੇ ਰਾਜ ਵਿੱਚ ਅਸੰਭਵ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ 7000 ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਅਤੇ ਇਸ ਲਈ ਭਾਜਪਾ ਕੌਂਸਲਰਾਂ ਵੱਲੋਂ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ ਪਰ ਅੱਜ ਉਹ ਇਨ੍ਹਾਂ ਨਿਯੁਕਤੀਆਂ ਖ਼ਿਲਾਫ਼ ਅਦਾਲਤ ਵਿੱਚ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਨਾ ਤਾਂ ਕੰਮ ਕਰਨਾ ਚਾਹੁੰਦੇ ਸੀ ਅਤੇ ਨਾ ਹੀ ਕਿਸੇ ਨੂੰ ਆਪਣਾ ਕੰਮ ਕਰਨ ਦੇਣਾ ਚਾਹੁੰਦਾ ਹਨ। ਉਨ੍ਹਾਂ ਕਿਹਾ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕੀਤੀ ਸੀ ਉਹ ਇਹ ਕਹਿ ਕੇ ਵਿਰੋਧ ਵੀ ਕਰ ਰਹੇ ਹਨ ਕਿ ਸੀਸੀਟੀਵੀ ਕੈਮਰੇ ਨਹੀਂ ਲੱਗਣ ਦੇਣਗੇ।
ਪੰਜ ਰਾਜਾਂ ਦੀਆਂ ਚੋਣਾਂ ਬਾਰੇ ਦੁਰਗੇਸ਼ ਪਾਠਕ ਨੇ ਕਿਹਾ ਕਿ ਇਸ ਸਬੰਧੀ ਸਮੀਖਿਆ ਮੀਟਿੰਗ ਕੀਤੀ ਜਾਵੇਗੀ।

Advertisement

ਭਾਜਪਾ ਵੱਲੋਂ ਪਾਠਕ ’ਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼

ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ‘ਆਪ’ ਆਗੂ ਦੁਰਗੇਸ਼ ਪਾਠਕ ਜਦੋਂ ਵਿਰੋਧੀ ਧਿਰ ਵਿੱਚ ਸੀ ਤਾਂ ਵੀ ਉਨ੍ਹਾਂ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਹੁਣ ਜਦੋਂ ਉਹ ਸੱਤਾ ਵਿੱਚ ਹੈ ਤਾਂ ਉਹ ਖੋਖਲੇ ਸੁਫ਼ਨੇ ਵੇਚਣਾ ਚਾਹੁੰਦੇ ਹਨ। ਸ੍ਰੀ ਕਪੂਰ ਨੇ ਕਿਹਾ ਹੈ ਕਿ ਭਾਜਪਾ ਐਮਸੀਡੀ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਿਸੇ ਵੀ ਚੰਗੇ ਕਦਮ ਦਾ ਵਿਰੋਧ ਨਹੀਂ ਕਰਦੀ, ਪਰ ਲੋਕਾਂ ਦੀਆਂ ਮੰਗਾਂ ਨੂੰ ਉਠਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਕੱਲ੍ਹ ਹੀ ਸਾਰੇ ਸਕੂਲਾਂ ਵਿੱਚ ਸੀਸੀਟੀਵੀ ਲਗਾਉਣ ਦੇ ਕੰਮ ਨੂੰ ਪੂਰਾ ਕਰਨ ਦੇ ਐਮਸੀਡੀ ਪ੍ਰਸ਼ਾਸਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਹਾਂ-ਪੱਖੀ ਤੌਰ ’ਤੇ ਪੁੱਛਿਆ ਹੈ ਕਿ ਇਸ ਲਈ ਬਜਟ ਫੰਡ ਕਿੱਥੇ ਹਨ? ਸੀਸੀਟੀਵੀ ਲਗਾਉਣ ਲਈ 25 ਕਰੋੜ ਰੁਪਏ ਦੀ ਲੋੜ ਹੈ। ਬੁਲਾਰੇ ਨੇ ਕਿਹਾ ਹੈ ਕਿ 7000 ਕਰਮਚਾਰੀਆਂ ਲਈ ਰਸਮੀ ਕਾਰਵਾਈਆਂ ਨੂੰ 2022 ਤੋਂ ਪਹਿਲਾਂ ਭਾਜਪਾ ਦੁਆਰਾ ਸ਼ੁਰੂ ਅਤੇ ਪੂਰਾ ਕੀਤਾ ਗਿਆ ਸੀ।

Advertisement
Author Image

sukhwinder singh

View all posts

Advertisement
Advertisement
×