ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਤੜਾਂ: 4 ਮੰਜ਼ਿਲਾ ਸ਼ੋਅ ਰੂਮ ਨੂੰ ਅੱਗ, ਤਿੰਨ ਜ਼ਿਲ੍ਹਿਆਂ ਤੋਂ ਅੱਗ ਬੁਝਾਊ ਗੱਡੀਆਂ ਪੁੱਜੀਆਂ

12:29 PM Jun 01, 2024 IST

ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਜੂਨ 
ਇਸ ਸ਼ਹਿਰ ਦੇ ਚਾਰ ਮੰਜ਼ਿਲਾ ਕੌਹਰੀਆਂ ਜਨਰਲ ਸਟੋਰ ਸ਼ੋਅ ਰੂਮ ਨੂੰ ਲੱਗੀ ਭਿਆਨਕ ਅੱਗ ਨੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰ ਤੱਕ ਦਿਖਾਈ ਦੇ ਰਹੇ ਹਨ। ਸਮਾਣਾ, ਪਟਿਆਲਾ, ਸੰਗਰੂਰ, ਖਨੌਰੀ ਅਤੇ ਮਾਨਸਾ ਤੋਂ ਆਈਆਂ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬਝਾੳਣੁ ਦੇ ਯਤਨ ਕਰ ਰਹੀਆਂ ਹਨ ਪਰ ਦੁਪਹਿਰ 12 ਵਜੇ ਤੱਕ ਅੱਗ ’ਤੇ ਕਾਬੂ  ਨਹੀ ਪਾਇਆ ਜਾ ਸਕਿਆ। ਐੱਸਡੀਐੱਮ ਪਾਤੜਾਂ ਅਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਲੱਗਣ ਦੇ ਕਾਰਨ ਸਪਸ਼ਟ ਨਹੀਂ ਹਨ।

Advertisement

Advertisement