ਬੀਐੱਸਐੱਫ ਖੜਕਾਂ ਕੈਂਪ ’ਚ 296 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ
08:55 AM Dec 01, 2024 IST
Advertisement
ਪੱਤਰ ਪ੍ਰੇਰਕ
ਹੁਸ਼ਿਆਰਪੁਰ, 30 ਨਵੰਬਰ
ਸੀਮਾ ਸੁਰੱਖਿਆ ਬਲ ਦੇ ਖੜਕਾਂ ਸਥਿਤ ਟਰੇਨਿੰਗ ਕੈਂਪ ਵਿੱਚ ਅੱਜ 296 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਹੋਈ। ਆਈਜੀ ਅਤੁੱਲ ਫੁੱਲ ਜੇਲੇ ਨੇ ਪਰੇਡ ਤੋਂ ਸਲਾਮੀ ਲਈ।
ਇਸ ਮੌਕੇ ਸੈਂਟਰ ਇੰਚਾਰਜ ਕਮਾਂਡੈਂਟ ਸਿੰਧੂ ਕੁਮਾਰ ਅਤੇ ਕਮਾਂਡੈਂਟ ਟਰੇਨਿੰਗ ਰਤਨੇਸ਼ ਕੁਮਾਰ ਸਣੇ ਸਮੁੱਚਾ ਸਟਾਫ਼ ਅਤੇ ਬੀਐੱਸਐੱਫ ਦੇ ਸੇਵਾਮੁਕਤ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮਹਿਮਾਨ ਨੇ ਇਨਡੋਰ ਤੇ ਆਊਟਡੋਰ ਵਿਸ਼ਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰੰਗਰੂਟਾਂ ਨੂੰ ਤਗ਼ਮੇ ਦੇ ਕੇ ਸਨਮਾਨਿਆ ਗਿਆ। ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲੈਣਾ ਮਾਣ ਦੀ ਗੱਲ ਹੈ। ਉਨ੍ਹਾਂ ਰੰਗਰੂਟਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ। ਕਮਾਂਡੈਂਟ ਸਿੰਧੂ ਕੁਮਾਰ ਨੇ ਦੱਸਿਆ ਕਿ ਪਾਸ ਆਊਟ ਹੋ ਕੇ ਜਾ ਰਹੇ ਜਵਾਨਾਂ ਨੂੰ ਸਰਹੱਦ ’ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਕਾਬਿਲ ਬਣਾਇਆ ਗਿਆ ਹੈ। ਉਨ੍ਹਾਂ ਜਵਾਨਾਂ ਦੇ ਪਰਿਵਾਰ ਮੈਂਬਰਾਂ ਨੂੰ ਵੀ ਵਧਾਈ ਦਿੱਤੀ।
Advertisement
Advertisement
Advertisement