For the best experience, open
https://m.punjabitribuneonline.com
on your mobile browser.
Advertisement

ਅੱਡਾ ਕਿਸ਼ਨਗੜ੍ਹ ਚੌਕ ’ਤੇ ਜਾਮ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ

08:05 AM Nov 17, 2023 IST
ਅੱਡਾ ਕਿਸ਼ਨਗੜ੍ਹ ਚੌਕ ’ਤੇ ਜਾਮ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ
ਜਲੰਧਰ-ਪਠਾਨਕੋਟ ਹਾਈਵੇਅ ਦੇ ਅੱਡਾ ਕਿਸ਼ਨਗੜ੍ਹ ਚੌਕ ਵਿੱਚ ਲੱਗਿਆ ਹੋਇਆ ਜਾਮ।
Advertisement

ਹਤਿੰਦਰ ਮਹਿਤਾ
ਜਲੰਧਰ, 16 ਨਵੰਬਰ
ਜਲੰਧਰ-ਪਠਾਨਕੋਟ ਮਾਰਗ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਪੁਲ ਨਾ ਹੋਣ ਕਾਰਨ ਇੱਥੇ ਲੱਗਦੇ ਜਾਮ ਤੋਂ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਆਵਾਜਾਈ ਦੀ ਵਿਗੜ ਰਹੀ ਸਥਿਤੀ ਕਾਰਨ ਲੋਕਾਂ ਨੂੰ ਕਈ ਕਈ ਘੰਟੇ ਜਾਮ ਵਿਚ ਰੁਕਣਾ ਪੈਂਦਾ ਹੈ। ਥਾਣਾ ਆਦਮਪੁਰ ਦੇ ਐੱਸਐੱਚਓ ਮਨਜੀਤ ਸਿੰਘ ਪੁਲੀਸ ਪਾਰਟੀ ਸਮੇਤ ਜਾਮ ਖੁੱਲ੍ਹਵਾਉਣ ਵਾਸਤੇ ਜੱਦੋਜਹਿਦ ਕਰ ਰਹੇ ਹਨ। ਇਸ ਸਬੰਧ ਵਿਚ ਕਿਸ਼ਨਗੜ੍ਹ ਅੱਡੇ ਵਿੱਚ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਦੁਕਾਨਦਾਰਾਂ ਨੇ ਕਿਹਾ ਕਿ ਉਹ ਇਸ ਜਾਮ ਤੋਂ ਕਾਫੀ ਪ੍ਰੇਸ਼ਾਨ ਹਨ ਤੇ ਇਸ ਨਾਲ ਉਨ੍ਹਾਂ ਦੀ ਦੁਕਾਨਦਾਰੀ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸ਼ਨਗੜ੍ਹ ਤੋਂ ਡੀਏਵੀ ਯੂਨੀਵਰਸਿਟੀ ਅਤੇ ਕਿਸ਼ਨਗੜ੍ਹ ਤੋਂ ਬਿਆਸ ਪਿੰਡ ਤੱਕ ਡਿਵਾਈਡਰ ’ਤੇ ਗਰਿਲਾਂ ਲਗਾਈਆਂ ਜਾਣ। ਇਥੋਂ ਲੰਘਦੇ ਲੋਕਾਂ ਨੇ ਕਿਹਾ ਕਿ ਜਦੋਂ ਉਹ ਕੰਮ ਤੋਂ ਛੁੱਟੀ ਕਰ ਵਾਪਸ ਘਰ ਜਾਂਦੇ ਹਨ ਤਾਂ ਇਥੇ ਜਾਮ ਵਿਚ ਉਹ ਕਈ ਸਮਾਂ ਫਸੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰੀ ਵਾਹਨ ਚਾਲਕ ਵਾਹਨਾਂ ਨੂੰ ਡਿਵਾਈਡਰ ਤੋਂ ਟਪਾ ਕੇ ਦੂਸਰੇ ਪਾਸੇ ਲੈ ਕੇ ਜਾਂਦੇ ਹਨ ਜੋ ਕਿ ਜਾਮ ਲੱਗਣ ਦਾ ਮੁੱਖ ਕਾਰਨ ਬਣਦੇ ਹਨ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕੀ ਕਿਸ਼ਨਗੜ੍ਹ ਚੌਕ ਵਿਖੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਪੱਕੇ ਤੌਰ ’ਤੇ ਤਾਇਨਾਤ ਕੀਤੇ ਜਾਣ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ ਛੇਤੀ ਹੀ ਇਸ ਮਸਲੇ ਦਾ ਹੱਲ ਕੱਢ ਲੈਣਗੇ। ਲੋਕਾਂ ਨੇ ਹਾਇਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਥੇ ਪੁਲ ਬਣਾਇਆ ਜਾਵੇ ਕਿਉਂਕਿ ਅੰਮ੍ਰਿਤਸਰ, ਬਿਆਸ ਤੇ ਹੋਰ ਥਾਂਵਾਂ ਤੋਂ ਹਿਮਾਚਲ ਜਾਣ ਲਈ ਵਾਹਨ ਚਾਲਕ ਕਰਤਾਰਪੁਰ ਤੋਂ ਆਦਮਪੁਰ ਵਾਇਆ ਕਿਸ਼ਨਗੜ੍ਹ ਤੇ ਅਲਾਵਲਪੁਰ ਵਾਲੇ ਰਾਸਤੇ ਦੀ ਵਰਤੋਂ ਕਰਦੇ ਹਨ ਤੇ ਜਲੰਧਰ-ਜੰਮੂ ਮਾਰਗ ’ਤੇ ਪਹਿਲਾਂ ਹੀ ਜਾਮ ਰਹਿੰਦਾ ਹੈ।

Advertisement

Advertisement
Advertisement
Author Image

Advertisement