For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਹਾਈਵੇਅ ’ਤੇ ਜਾਮ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ

06:33 AM Jul 02, 2024 IST
ਡੇਰਾਬੱਸੀ ਹਾਈਵੇਅ ’ਤੇ ਜਾਮ ਲੱਗਣ ਕਾਰਨ ਰਾਹਗੀਰ ਪ੍ਰੇਸ਼ਾਨ
ਹਾਈਵੇਅ ’ਤੇ ਲੱਗੇ ਜਾਮ ਵਿੱਚ ਫਸੇ ਵਾਹਨ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 1 ਜੁਲਾਈ
ਸ਼ਹਿਰ ਵਿੱਚ ਜਾਮ ਦੀ ਸਮੱਸਿਆ ਵਧਦੀ ਜਾ ਰਹੀ ਹੈ। ਜਾਮ ਦੀ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਫਲਾਈਓਵਰ ਦੀ ਉਸਾਰੀ ਕੀਤੀ ਗਈ ਸੀ ਪਰ ਉਸ ਦੀ ਉਸਾਰੀ ਵੇਲੇ ਵੱਡੀ ਖਾਮੀ ਰੱਖੀ ਗਈ ਹੈ ਜਿਸ ਕਾਰਨ ਇੱਥੇ ਹਰ ਵੇਲੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਇਕੱਤਰ ਜਾਣਕਾਰੀ ਅਨੁਸਾਰ ਚੰਡੀਗੜ੍ਹ ਅੰਬਾਲਾ ਹਾਈਵੇਅ ’ਤੇ ਉਸਾਰੇ ਫਲਾਈਓਵਰ ਹੇਠਾਂ ਸੜਕ ਤੋਂ ਆਵਾਜਾਈ ਹਾਈਵੇਅ ’ਤੇ ਚੜ੍ਹਾਉਣ ਲਈ ਕੋਈ ਵੱਖਰੇ ਪ੍ਰਬੰਧ ਨਹੀਂ ਕੀਤੇ ਗਏ। ਚੰਡੀਗੜ੍ਹ ਵੱਲ ਜਾਂਦੇ ਹੋਏ ਹੇਠਾਂ ਸੜਕ ਦੀ ਆਵਾਜਾਈ ਜਦੋਂ ਹਾਈਵੇਅ ’ਤੇ ਚੜ੍ਹਦੀ ਹੈ ਤਾਂ ਉਸ ਦਾ ਫਲਾਈਓਵਰ ਤੋਂ ਹੇਠਾਂ ਉੱਤਰਨ ਵਾਲੇ ਵਾਹਨਾਂ ਨਾਲ ਟਕਰਾਅ ਹੋ ਰਿਹਾ ਹੈ। ਇਸ ਕਾਰਨ ਇੱਥੇ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਅਤੇ ਜਾਮ ਲਗਦਾ ਹੈ। ਲੰਘੇ ਦਿਨਾਂ ਵਿੱਚ ਇੱਥੇ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਇਸ ਤੋਂ ਇਲਾਵਾ ਆਪਸ ਵਿੱਚ ਲੜਾਈ ਝਗੜੇ ਕਾਰਨ ਇੱਥੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਰਾਹਗੀਰਾਂ ਨੇ ਦੋਸ਼ ਲਾਇਆ ਕਿ ਫਲਾਈਓਵਰ ਦੇ ਹੇਠਾਂ ਤੋਂ ਆਵਾਜਾਈ ਨੂੰ ਸਿੱਧਾ ਚੜ੍ਹਾਉਣ ਦੀ ਥਾਂ ਉਸ ਲਈ ਹਾਈਵੇਅ ’ਤੇ ਵੱਖਰੀ ਲਾਈਨ ਬਣਾਉਣੀ ਚਾਹੀਦੀ ਹੈ ਤਾਂ ਜੋ ਅੜਿੱਕਾ ਨਾ ਪੈਦਾ ਹੋਵੇ।
ਇਸ ਸਬੰਧੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦਾ ਹੱਲ ਕੱਢਣ ਦੀ ਹਦਾਇਤ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×