ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖਰੜ-ਲਾਂਡਰਾ ਰੋਡ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ

08:33 AM Sep 12, 2024 IST
ਖਰੜ-ਲਾਂਡਰਾ ਰੋਡ ਉੱਤੇ ਟੋਏ ਭਰਵਾਉਂਦੇ ਹੋਏ ਟਰੈਫਿਕ ਪੁਲੀਸ ਦੇ ਮੁਲਾਜ਼ਮ।

ਸ਼ਸ਼ੀ ਪਾਲ ਜੈਨ
ਖਰੜ, 11 ਸਤੰਬਰ
ਖਰੜ ਵਿੱਚ ਲਾਂਡਰਾ ਰੋਡ ’ਤੇ ਵੱਡੀ ਗਿਣਤੀ ਵਿੱਚ ਟੋਏ ਹੋਣ ਕਾਰਨ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਹਰ ਰੋਜ਼ ਜਾਮ ਲੱਗ ਰਹੇ ਹਨ ਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ।
ਭਾਜਪਾ ਦੇ ਖਰੜ ਮੰਡਲ-1 ਦੇ ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਆਮ ਆਦਮੀ ਘਰ ਬਚਾਓ ਮੋਰਚਾ ਦੇ ਆਗੂ ਐੱਚਐੱਸ ਮਾਵੀ ਨੇ ਕਿਹਾ ਕਿ ਖਰੜ-ਲਾਂਡਰਾ ਰੋਡ ਦੀ ਹਾਲਤ ਤਰਸਯੋਗ ਹੈ। ਸਿਵਾਲਿਕ ਸਿਟੀ ਦੇ ਨਜ਼ਦੀਕ ਸੜਕ ਉੱਤੇ ਟੋਇਆਂ ਵਿਚ ਪਾਣੀ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ, ਖੂਨੀਮਾਜਰਾ ਪੋਲੀਟੈਕਨਿਕ ਕਾਲਜ ਨੂੰ ਜਾਂਦੀ ਸੜਕ ’ਤੇ ਵੀ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਖਰੜ ਤੋਂ ਲਾਂਡਰਾ ਵੱਲ ਆਉਣ ਜਾਣ ਵਾਲੇ ਰਸਤੇ ’ਤੇ ਨਾਲਿਆਂ ਦੇ ਢੱਕਣ ਵੀ ਗਾਇਬ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਂਡਰਾ ਸੜਕ ਦੀ ਹਾਲਤ ਵੱਲ ਸੁਧਾਰ ਕੀਤਾ ਜਾਵੇ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਸੜਕ ’ਤੇ ਪਏ ਟੋਇਆਂ ’ਚ ਮਿੱਟੀ ਪੁਆਈ।

Advertisement

Advertisement