For the best experience, open
https://m.punjabitribuneonline.com
on your mobile browser.
Advertisement

ਕੌਮੀ ਮਾਰਗ ਉੱਤੇ ਫੈਲੀਆਂ ਪਹਾੜੀ ਕਿੱਕਰਾਂ ਤੋਂ ਰਾਹਗੀਰ ਪ੍ਰੇਸ਼ਾਨ

06:45 AM Aug 27, 2024 IST
ਕੌਮੀ ਮਾਰਗ ਉੱਤੇ ਫੈਲੀਆਂ ਪਹਾੜੀ ਕਿੱਕਰਾਂ ਤੋਂ ਰਾਹਗੀਰ ਪ੍ਰੇਸ਼ਾਨ
ਕੌਮੀ ਮਾਰਗ ਉੱਤੇ ਫੈਲੀਆਂ ਹੋਈਆਂ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 26 ਅਗਸਤ
ਤੇਪਲਾ ਤੋਂ ਬਨੂੜ ਨੂੰ ਹੋ ਕੇ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਸੜਕ ਤੱਕ ਫੈਲੀਆਂ ਹੋਈਆਂ ਪਹਾੜੀ ਕਿੱਕਰਾਂ ਤੋਂ ਰਾਹਗੀਰ ਪ੍ਰੇਸ਼ਾਨ ਹਨ। ਦੁਪਹੀਆ ਵਾਹਨ ਚਾਲਕਾਂ ਅਤੇ ਸਾਈਕਲ ਸਵਾਰਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕੱਤਰ ਜਾਣਕਾਰੀ ਅਨੁਸਾਰ ਇਹ ਕੌਮੀ ਮਾਰਗ ਬਣਨ ਸਮੇਂ ਇਸ ਦੇ ਆਲੇ-ਦੁਆਲੇ ਸੈਂਕੜਿਆਂ ਦੀ ਗਿਣਤੀ ਵਿਚ ਲੱਗੇ ਹੋਏ ਵੱਡੇ ਛਾਂਦਾਰ ਦਰੱਖਤ ਪੁੱਟ ਦਿੱਤੇ ਗਏ ਸਨ। ਇਸ ਮਗਰੋਂ ਸੜਕ ਦੇ ਦੋਵੇਂ ਪਾਸੇ ਛਾਂਦਾਰ ਦਰੱਖਤ ਨਹੀਂ ਲਗਾਏ ਗਏ ਤੇ ਇਸ ਮਾਰਗ ਉੱਤੇ ਦੋਵੇਂ ਪਾਸੇ ਵੱਡੀ ਮਾਤਰਾ ਵਿੱਚ ਆਪ ਮੁਹਾਰੇ ਪਹਾੜੀ ਕਿੱਕਰਾਂ ਉੱਗ ਆਈਆਂ।
ਇਨ੍ਹਾਂ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਸੜਕ ਉੱਪਰ ਪੰਜ ਤੋਂ ਸੱਤ ਫੁੱਟ ਤੱਕ ਫੈਲ ਗਈਆਂ ਹਨ। ਸੜਕ ਦੇ ਦੋਵੇਂ ਪਾਸਿਆਂ ਉੱਤੇ ਦੋ ਪਹੀਆ ਵਾਹਨਾਂ ਲਈ ਛੱਡੀ ਗਈ ਥਾਂ ਇਨ੍ਹਾਂ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਨੇ ਘੇਰ ਲਈ ਹੈ। ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਦੁਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਵੱਜਦੀਆਂ ਹਨ ਅਤੇ ਕਈ ਵਾਰ ਰਾਤ ਦੇ ਹਨੇਰੇ ਵਿੱਚ ਹਾਦਸੇ ਵੀ ਹੋ ਚੁੱਕੇ ਹਨ। ਇੱਥੋਂ ਲੰਘਦੇ ਵੱਡੀ ਗਿਣਤੀ ਰਾਹਗੀਰ ਸੜਕ ’ਤੇ ਫੈਲੀਆਂ ਇਨ੍ਹਾਂ ਪਹਾੜੀ ਕਿੱਕਰਾਂ ਦੀਆਂ ਟਹਿਣੀਆਂ ਤੋਂ ਪ੍ਰੇਸ਼ਾਨ ਹਨ। ਮਿਸ਼ਨ ਵਿੱਦਿਆ ਫਾਊਂਡੇਸ਼ਨ ਬਨੂੜ ਦੇ ਕਾਰਕੁਨਾਂ ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ, ਰਛਪਾਲ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤਇੰਦਰ ਸਿੰਘ ਬਨੂੜ ਨੇ ਕੌਮੀ ਸ਼ਾਹਰਾਹ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਬਿਨਾਂ ਦੇਰੀ ਤੋਂ ਪਹਾੜੀ ਕਿੱਕਰਾਂ ਦੀਆਂ ਸੜਕ ’ਤੇ ਫੈਲੀਆਂ ਟਹਿਣੀਆਂ ਕਟਵਾ ਕੇ ਇਹ ਮਾਰਗ ਲੋਕਾਂ ਲਈ ਸੁਰੱਖਿਅਤ ਬਣਾਇਆ ਜਾਵੇ।

Advertisement

Advertisement
Advertisement
Author Image

Advertisement