ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਖਾੜਾ ਪੁਲ ਦੇ ਕੰਮ ਦੀ ਮੱਠੀ ਚਾਲ ਕਾਰਨ ਰਾਹਗੀਰ ਪ੍ਰੇਸ਼ਾਨ

07:02 AM Aug 05, 2024 IST
ਅਖਾੜਾ ਨਹਿਰੀ ਪੁਲ ਦਾ ਬੰਦ ਪਿਆ ਕੰਮ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 4 ਅਗਸਤ
ਸੂਬਾ ਸਰਕਾਰ ਵੱਲੋਂ ਜਗਰਾਉਂ-ਰਾਏਕੋਟ ਮਾਰਗ ’ਤੇ ਪੈਂਦੇ ਨਹਿਰੀ ਪੁਲ ਜਿਸ ਨੂੰ ਅਖਾੜਾ ਪੁਲ ਵੀ ਕਿਹਾ ਜਾਂਦਾ ਹੈ, ਉੱਥੇ ਅੰਗਰੇਜ਼ਾਂ ਦੇ ਕਾਰਜਕਾਲ ਸਮੇਂ ਬਣਾਏ ਘੱਟ ਚੌੜਾਈ ਵਾਲੇ ਅਤੇ ਉਮਰ ਵਿਹਾਅ ਚੁੱਕੇ ਪੁਲ ਦੀ ਥਾਂ ਨਵੇਂ ਪੁਲ ਦੀ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। ਪੁਲ ਦੇ ਨਵੀਨੀਕਰਨ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਯਤਨਾਂ ਨੂੰ ਬੂਰ ਪਿਆ ਜਾਪਦਾ ਸੀ। ਪੁਲ ਦਾ ਕੰਮ ਇੱਕ ਵਾਰ ਬੜੀ ਤੇਜ਼ੀ ਨਾਲ ਆਰੰਭ ਹੋਇਆ।
ਹੁਣ ਪਿਛਲੇ ਦਿਨਾਂ ਤੋਂ ਪੁਲ ਦਾ ਕੰਮ ਰੁਕਿਆ ਹੋਇਆ ਹੈ। ਭਾਵੇਂ ਹਲਕਾ ਵਿਧਾਇਕ ਵੱਲੋਂ ਪੁਲ ਨਵੰਬਰ 2024 ਤੱਕ ਤਿਆਰ ਕਰਨ ਦਾ ਵਾਅਦਾ ਕੀਤਾ ਗਿਆ ਹੈ ਪਰ ਇੱਥੇ ਚੱਲ ਰਹੇ ਕੰਮ ਦੀ ਚਾਲ ਇੰਨੀ ਮੱਠੀ ਹੈ, ਜਿਸ ਤੋਂ ਜਾਪਦਾ ਹੈ ਕਿ ਪੁਲ ਦੋ ਸਾਲ ਵਿੱਚ ਵੀ ਤਿਆਰ ਹੋ ਜਾਵੇ ਤਾਂ ਚੰਗਾ ਹੈ। ਸ਼ੁਰੂਆਤੀ ਦਿਨਾਂ ਵਿੱਚ ਜੇਸੀਬੀ ਨਾਲ ਨਹਿਰ ਦੇ ਦੋਵਾਂ ਪਾਸਿਆਂ ਤੋਂ ਪੁਲ ਬਣਾਉਣ ਲਈ ਪਿੱਲਰ ਸ਼ੁਰੂ ਕਰਨ ਲਈ ਖੱਡੇ ਪੁੱਟੇ ਗਏ। ਫਿਰ ਪਤਾ ਨਹੀਂ ਕੀ ਦਿੱਕਤ ਆਈ ਇਹ ਕੰਮ ਮੱਠੀ ਰਫਤਾਰ ਉਪਰੰਤ ਹੁੱਣ ਬੰਦ ਹੀ ਹੋ ਗਿਆ ਹੈ।
ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਲੰਘਣ ਵਾਲੇ ਰਾਹਗੀਰ ਪੁਰਾਣੇ ਪੁਲ ਦੇ ਦੋਵਾਂ ਪਾਸੇ ਮਿੱਟੀ ਦੇ ਪਏ ਢੇਰਾਂ ਕਾਰਨ ਪਹਿਲਾਂ ਨਾਲੋਂ ਪ੍ਰੇਸ਼ਾਨ ਹੋ ਗਏ ਹਨ। ਲੋਕਾਂ ਦੀਆਂ ਦਿੱਕਤਾਂ ਘਟਣ ਦੀ ਥਾਂ ਕਈ ਗੁਣਾਂ ਵੱਧ ਗਈਆਂ ਹਨ। ਰੋਜ਼ਾਨਾ ਪੁਲ ਤੋਂ ਲੰਘਣ ਵਾਲੇ ਅਮਨਦੀਪ ਸਿੰਘ, ਪਰਦੀਪ ਸਿੰਘ, ਅਮਰਿੰਦਰ ਸਿੰਘ, ਕਪਿਸ਼ ਕੁਮਾਰ, ਗਗਨਦੀਪ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁਲ ਦੇ ਕੰਮ ਵਿੱਚ ਪਈਆਂ ਰੁਕਾਵਟਾਂ ਦੂਰ ਕਰਕੇ ਜਲਦੀ ਕੰਮ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਡੂੰਘੇ ਟੋਇਆਂ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ।

Advertisement

ਬਰਸਾਤ ਕਾਰਨ ਪੁਲ ਦਾ ਕੰਮ ਬੰਦ: ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਅਖਾੜਾ ਨਹਿਰੀ ਪੁਲ ਦੇ ਬੰਦ ਪਏ ਕੰਮ ਦੇ ਸਬੰਧ ਵਿੱਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੁਲ ਦਾ ਕੰਮ ਬਰਸਾਤ ਕਾਰਨ ਬੰਦ ਹੈ। ਫਿਰ ਵੀ ਉਹ ਭਲਕੇ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰ ਨਾਲ ਗੱਲ ਕਰਨਗੇ।

Advertisement
Advertisement
Advertisement