For the best experience, open
https://m.punjabitribuneonline.com
on your mobile browser.
Advertisement

ਕੌਮੀ ਸ਼ਾਹ ਰਾਹ ’ਤੇ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ

06:39 AM Jul 24, 2024 IST
ਕੌਮੀ ਸ਼ਾਹ ਰਾਹ ’ਤੇ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖੜ੍ਹਾ ਪਾਣੀ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 23 ਜੁਲਾਈ
ਕੁਝ ਹੀ ਸਾਲ ਪਹਿਲਾਂ ਅਰਬਾਂ-ਖਰਬਾਂ ਰੁਪਏ ਦੀ ਲਾਗਤ ਨਾਲ ਬਣਾਏ ਕੌਮੀ ਸ਼ਾਹ ਮਾਰਗ ਨੰਬਰ 54 ਦੇ ਪਾਣੀ ਦੇ ਨੁਕਸਦਾਰ ਪ੍ਰਬੰਧਾਂ ਕਰਕੇ ਇਸ ਮਾਰਗ ’ਤੇ ਥਾਂ-ਥਾਂ ’ਤੇ ਸਦਾ ਹੀ ਪਾਣੀ ਖੜ੍ਹਾ ਰਹਿਣ ਕਰਕੇ ਰਾਹਗੀਰ ਪ੍ਰੇਸ਼ਾਨ ਹਨ। ਇਹ ਸਥਿਤੀ ਇਸ ਸ਼ਾਨਦਾਰ ਪ੍ਰਾਜੈਕਟ ਦੇ ਟੁੱਟ ਭੱਜ ਜਾਣ ਦਾ ਕਾਰਨ ਵੀ ਬਣ ਰਹੀ ਹੈ| ਇਸ ਮਾਰਗ ’ਤੇ ਤਰਨ ਤਾਰਨ ਤੋਂ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਰੀਬ ਚਾਰ ਕਿਲੋਮੀਟਰ ਤੱਕ ਦੇ ਸਾਰੇ ਦੇ ਸਾਰੇ ਰਾਹ ’ਤੇ ਬੀਤੇ ਸਾਲਾਂ ਤੋਂ ਪਾਣੀ ਖੜ੍ਹਾ ਦੇਖਿਆ ਜਾ ਰਿਹਾ ਹੈ| ਅੱਜ ਸਵੇਰੇ ਇਕ ਘੰਟਾ ਤੱਕ ਦੀ ਬਾਰਸ਼ ਨੇ ਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਦੇ ਬਾਹਰਵਾਰ ਸੜਕ ਦੇ ਐਨ ਵਿਚਕਾਰ ਤੱਕ ਡੂੰਘਾ ਪਾਣੀ ਭਰ ਦਿੱਤਾ ਹੈ| ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਇਸ ਕੌਮੀ ਸ਼ਾਹ ਮਾਰਗ ’ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲੈ ਕੇ ਨੌਸ਼ਹਿਰਾ ਪੰਨੂਆਂ ਤੱਕ ਦੇ ਅੱਠ ਕਿਲੋਮੀਟਰ ਤੱਕ ਸੜਕ ’ਤੇ ਪਾਣੀ ਇਕ ਤੋਂ ਦੂਸਰੇ ਕਿਨਾਰੇ ਨੂੰ ਪਾਰ ਕਰ ਰਿਹਾ ਹੈ ਪਰ ਜ਼ਿਲ੍ਹਾ ਪ੍ਰਸ਼ਾਸ਼ਨ ਇਸ ਸਭ ਕੁਝ ਨੂੰ ਬਰਦਾਸ਼ਤ ਕਰੀ ਜਾ ਰਿਹਾ ਹੈ| ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਗੱਲ ਨਹੀਂ, ਚੈੱਕ ਕਰਵਾ ਲੈਂਦੇ ਹਾਂ| ਕਿਸਾਨ ਆਗੂ ਸੁਖਵਿੰਦਰ ਸਿੰਘ ਚੁਤਾਲਾ ਨੇ ਇਸ ਸਬੰਧੀ ਪੱਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ ਹੈ।

Advertisement
Advertisement
Author Image

sukhwinder singh

View all posts

Advertisement