ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਦੀ ਅਫ਼ਵਾਹ ਕਾਰਨ ਰੇਲਗੱਡੀ ’ਚੋਂ ਕੁੱਦੇ ਯਾਤਰੀ, ਤਿੰਨ ਮੌਤਾਂ

06:51 AM Jun 15, 2024 IST

ਨਵੀਂ ਦਿੱਲੀ:

Advertisement

ਸਾਸਾਰਾਮ ਇੰਟਰਸਿਟੀ ਐਕਸਪ੍ਰੈੱਸ ਵਿਚ ਅੱਜ ਸ਼ਾਮੀਂ ਅੱਗ ਲੱਗਣ ਦੀ ਅਫ਼ਵਾਹ ਕਰਕੇ ਕੁਝ ਯਾਤਰੀਆਂ ਨੇ ਰੇਲਗੱਡੀ ’ਚੋਂ ਛਾਲ ਮਾਰ ਦਿੱਤੀ ਤੇ ਉਹ ਨਾਲ ਦੀ ਪੱਟੜੀ ’ਤੇ ਚੱਲ ਰਹੀ ਮਾਲਗੱਡੀ ਦੀ ਲਪੇਟ ਵਿਚ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਕੁਝ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਧਨਬਾਦ ਮੰਡਲ ਦੇ ਮੰਡਲ ਰੇਲ ਪ੍ਰਬੰਧਕ ਨੇ ਦੱਸਿਆ ਕਿ ਇਹ ਘਟਨਾ ਰਾਤ ਅੱਠ ਵਜੇ ਧਨਬਾਦ ਮੰਡਲ ਦੇ ਕੁਮੰਡੀਹ ਰੇਲਵੇ ਸਟੇਸ਼ਨ ਦੀ ਹੈ। ਉਨ੍ਹਾਂ ਕਿਹਾ, ‘‘ਹਾਲ ਦੀ ਘੜੀ ਸਾਡੇ ਕੋਲ ਸਾਰੇ ਮ੍ਰਿਤਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਮੈਨੂੰ ਪਤਾ ਲੱਗਾ ਹੈ ਕਿ ਤਿੰਨ ਲੋਕਾਂ ਦੀ ਜਾਨ ਗਈ ਹੈ। ਅਸੀਂ ਵਧੇਰੇ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ -ਪੀਟੀਆਈ

Advertisement
Advertisement