ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਹਵਾਈ ਅੱਡੇ ’ਤੇ ਯਾਤਰੀ ਹੋਏ ਖੁਆਰ

08:06 AM Jul 20, 2024 IST
ਨਵੀਂ ਦਿੱਲੀ ਹਵਾਈ ਅੱਡੇ ’ਤੇ ਕਤਾਰਾਂ ’ਚ ਲੱਗੇ ਯਾਤਰੀ। -ਫੋਟੋ: ਪੀਟੀਆਈ

ਮਨਧੀਰ ਦਿਓਲ
ਨਵੀਂ ਦਿੱਲੀ, 19 ਜੁਲਾਈ
ਵਿਸ਼ਵ ਦੇ ਸਭ ਤੋਂ ਰੁਝੇਵੇਂ ਵਾਲੇ ਹਵਾਈ ਅੱਡਿਆਂ ਵਿੱਚੋਂ ਇੱਕ ਦਿੱਲੀ ਹਵਾਈ ਅੱਡੇ ’ਤੇ ਗਲੋਬਲ ਮਾਈਕਰੋਸਾਫਟ ਆਊਟੇਜ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਸਾਰਾ ਆਨਲਾਈਨ ਸਿਸਟਮ ਠੱਪ ਹੋ ਕੇ ਰਹਿ ਗਿਆ। ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ, ਅਲਾਸਕਾ ਅਤੇ ਏਅਰ ਇੰਡੀਆ ਵੱਲੋਂ ਕੰਪਿਊਟਰ ਦੀ ਬਜਾਏ ਮੈਨੂਅਲ ਮੋਡ ਵਿੱਚ ਕੰਮ ਕੀਤਾ ਗਿਆ। ਇਸ ਨਾਲ ਆਨਲਾਈਨ ਸੇਵਾਵਾਂ ਪ੍ਰਭਾਵਿਤ ਹੋਈਆਂ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ਤਿੰਨ ਉਪਰ ਕੌਮਾਂਤਰੀ ਉਡਾਣਾਂ ਨਾਲ ਸਬੰਧਤ ਪ੍ਰੇਸ਼ਾਨੀਆਂ ਕਾਰਨ ਯਾਤਰੀਆਂ ਨੂੰ ਖੱਜਲ ਹੋਣਾ ਪਿਆ। ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਾਊਂਟਰ ’ਤੇ ਵੱਡੀਆਂ ਕਤਾਰਾਂ ਵਿੱਚ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲਈ ਖੜ੍ਹੇ ਦੇਖਿਆ ਗਿਆ। ਦਿੱਲੀ ਹਵਾਈ ਅੱਡਾ ਦੁਨੀਆ ਦਾ ਦਸਵਾਂ ਸਭ ਤੋਂ ਵੱਡਾ ਹਵਾਈ ਅੱਡਾ ਹੈ ਅਤੇ ਹਰ ਸਾਲ 70 ਮਿਲੀਅਨ ਤੋਂ ਵੱਧ ਯਾਤਰੀਆਂ ਦੀ ਸੇਵਾ ਕਰਦਾ ਹੈ। ਉਡਾਣਾਂ ਸਬੰਧੀ ਜਾਣਕਾਰੀ ਦੇਣ ਵਾਲੇ ਬੋਰਡਾਂ ਦੇ ਅਨੁਸਾਰ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਯਾਤਰੀ ਕਤਾਰਾਂ ਵਿੱਚ ਖੜ੍ਹੇ ਨਜ਼ਰ ਆਏ। ਦਿੱਲੀ ਹਵਾਈ ਅੱਡੇ ’ਤੇ ਸਟਾਫ ਨੂੰ ਯਾਤਰੀਆਂ ਨੂੰ ਜਾਣਕਾਰੀ ਦੇਣ ਲਈ ਹੱਥ ਲਿਖਤ ਚਿੱਟੇ ਬੋਰਡਾਂ ਦੀ ਮਦਦ ਲੈਣੀ ਪਈ ਅਤੇ ਹੱਥੀ ਲਿਖ ਕੇ ਦੱਸਣਾ ਪਿਆ ਕਿ ਕਿਹੜੀ ਉਡਾਨ ਕਿੰਨੀ ਦੇਰੀ ਨਾਲ ਚੱਲ ਰਹੀ ਹੈ। ਏਅਰਲਾਈਨ ਅਤੇ ਰਵਾਨਗੀ ਦੇ ਸਮੇਂ ਦੇ ਨਾਲ-ਨਾਲ, ਮੁਸਾਫਰਾਂ ਨੂੰ ਇਹ ਦੱਸਣ ਲਈ ਧੁੰਦਲੀ ਹਰੀ ਸਿਆਹੀ ਦੀ ਵਰਤੋਂ ਕੀਤੀ ਗਈ ਕਿ ਉਨ੍ਹਾਂ ਨੂੰ ਕਿਸ ਗੇਟ ਵੱਲ ਜਾਣਾ ਚਾਹੀਦਾ ਹੈ।
ਇੱਕ ਯਾਤਰੀ ਨੂੰ ਇੱਕ ਹੱਥ ਲਿਖਤ ਬੋਰਡਿੰਗ ਪਾਸ ਨਾਲ ਦਿਖਾਇਆ ਗਿਆ ਹੈ ਜੋ ਕਿ ਹੈਦਰਾਬਾਦ ਹਵਾਈ ਅੱਡੇ ਤੋਂ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ। ਹੋਰਨਾਂ ਨੇ ਟਵਿੱਟਰ/ਐਕਸ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਪਾਸ ਵੀ ਮਿਲੇ ਹਨ। ਦਿੱਲੀ ਤੋਂ ਇਲਾਵਾ ਭਾਰਤ ਦੇ ਹੋਰ ਕੌਮਾਂਤਰੀ ਹਵਾਈ ਅੱਡਿਆਂ ਉੱਪਰ ਵੀ ਕੰਪੀਊਟਰ ਵਿੱਚ ਮਾਈਕਰੋਸਾਫਟ ਦੀ ਗੜਬੜੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Advertisement

Advertisement
Advertisement