For the best experience, open
https://m.punjabitribuneonline.com
on your mobile browser.
Advertisement

ਸਬ-ਅਰਬਨ ਰੂਟ ਵਾਲੀਆਂ ਸੀਟੀਯੂ ਬੱਸਾਂ ਬੰਦ ਹੋਣ ਕਾਰਨ ਮੁਸਾਫ਼ਿਰ ਪ੍ਰੇਸ਼ਾਨ

07:50 AM Jan 30, 2024 IST
ਸਬ ਅਰਬਨ ਰੂਟ ਵਾਲੀਆਂ ਸੀਟੀਯੂ ਬੱਸਾਂ ਬੰਦ ਹੋਣ ਕਾਰਨ ਮੁਸਾਫ਼ਿਰ ਪ੍ਰੇਸ਼ਾਨ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 29 ਜਨਵਰੀ
ਯੂਟੀ ਚੰਡੀਗੜ੍ਹ ਦੇ ਵਿਰਾਸਤੀ ਅਦਾਰੇ ਸੀਟੀਯੂ ਦੀਆਂ ਬੱਸਾਂ ਵਿੱਚ ਪੈਨਿਕ ਬਟਣ ਦਾ ਸਰਟਫਿਕੇਟ ਨਾ ਮਿਲਣ ਕਰ ਕੇ ਵੱਖ-ਵੱਖ ਡਿੱਪੂਆਂ ਵਿੱਚ ਵੱਡੀ ਗਿਣਤੀ ਬੱਸਾਂ ਬੰਦ ਖੜ੍ਹੀਆਂ ਹਨ। ਪਿਛਲੇ ਲਗਪੱਗ ਇੱਕ ਮਹੀਨੇ ਤੋਂ ਇਹ ਬੱਸਾਂ ਖੜ੍ਹੀਆਂ ਹੋਣ ਕਾਰਨ ਜਿੱਥੇ ਅਦਾਰੇ ਨੂੰ ਰੋਜ਼ਾਨਾ ਵਿੱਤੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਸਬ-ਅਰਬਨ ਏਰੀਏ ਵਿੱਚ ਜਾਣ ਵਾਲੀਆਂ ਇਨ੍ਹਾਂ ਬੱਸਾਂ ਦੀਆਂ ਸਵਾਰੀਆਂ ਵੀ ਪ੍ਰੇਸ਼ਾਨ ਹੋ ਰਹੀਆਂ ਹਨ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸੀਟੀਯੂ ਦੇ ਡਿੱਪੂ ਨੰਬਰ-3 ਵਿੱਚ ਖੜ੍ਹੀਆਂ ਬੱਸਾਂ ਵਿੱਚ ਖਿਜਰਾਬਾਦ ਦੀਆਂ 3, ਸਰਹਿੰਦ ਦੀਆਂ 2, ਬੱਦੀ ਦੀਆਂ 5, ਅੰਬਾਲਾ ਦੀਆਂ 2, ਰਾਜਪੁਰਾ ਦੀ 1, ਰੋਪੜ ਦੀਆਂ 2, ਬੱਸੀ ਪਠਾਣਾਂ ਦੀ 1 ਅਤੇ ਮੋਰਿੰਡਾ ਦੀ ਦੋ ਬੱਸਾਂ ਬੰਦ ਪਈਆਂ ਹੋਈਆਂ ਹਨ। ਖੰਨਾ ਅਤੇ ਹੋਰ ਪਾਸੇ ਦੀਆਂ ਗੱਡੀਆਂ ਵੀ ਬੰਦ ਪਈਆਂ ਹਨ। ਇਨ੍ਹਾਂ ਤੋਂ ਇਲਾਵਾ ਇੰਡਸਟਰੀਅਲ ਏਰੀਆ ਫੇਜ਼ 1 ਸਥਿਤ ਡਿੱਪੂ ਨੰਬਰ-1 ਵਿੱਚ ਵੀ ਇਸੇ ਕਾਰਨ ਕਰਕੇ ਬੱਸਾਂ ਖੜ੍ਹੀਆਂ ਹਨ ਅਤੇ ਕੁਝ ਬੱਸਾਂ ਸਪੇਅਰ ਪਾਰਟਸ ਦੀ ਵਜ੍ਹਾ ਕਰ ਕੇ ਵੀ ਖੜ੍ਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਬੱਸਾਂ ਬੰਦ ਹੋਣ ਦਾ ਕਾਰਨ ਇਹ ਹੈ ਕਿ ਬੱਸਾਂ ਵਿੱਚ ਲੱਗੇ ਹੋਏ ਪੈਨਿਕ ਬਟਨ ਦਾ ਕੰਪਨੀ ਨਾਲ ਇਕਰਾਰ ਖ਼ਤਮ ਹੋਣ ਕਰ ਕੇ ਹਾਲੇ ਕੰਪਨੀ ਤੋਂ ਸਰਟੀਫਿਕੇਟ ਨਹੀਂ ਮਿਲ ਰਿਹਾ ਹੈ। ਰੋਜ਼ਾਨਾ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਮੰਗ ਹੈ ਕਿ ਇਨ੍ਹਾਂ ਵਿੱਚ ਜੋ ਵੀ ਕੋਈ ਕਮੀ ਪੇਸ਼ੀ ਹੈ, ਉਸ ਨੂੰ ਜਲਦ ਦੂਰ ਕਰ ਕੇ ਬੱਸਾਂ ਨੂੰ ਸੜਕਾਂ ’ਤੇ ਤੋਰਿਆ ਜਾਵੇ। ਜਦੋਂ ਇਸ ਸਬੰਧ ਵਿੱਚ ਸੀਟੀਯੂ ਦੇ ਡਾਇਰੈਕਟਰ ਪ੍ਰਦੁੱਮਣ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

Advertisement

Advertisement
Advertisement
Author Image

Advertisement