ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲੇਰਕੋਟਲਾ ਮਾਰਗ ’ਤੇ ਰਜਬਾਹੇ ਦੇ ਅਧੂਰੇ ਪੁਲ ਕਾਰਨ ਰਾਹਗੀਰ ਪ੍ਰੇਸ਼ਾਨ

07:09 AM Aug 08, 2024 IST
ਰਾਏਕੋਟ-ਮਾਲੇਰਕੋਟਲਾ ਮਾਰਗ ਦੇ ਰਜਬਾਹੇ ਦੇ ਪੁਲ ’ਤੇ ਪਾਈ ਹੋਈ ਮਿੱਟੀ। -ਫੋਟੋ: ਚੀਮਾ

ਪੱਤਰ ਪ੍ਰੇਰਕ
ਸੰਦੌੜ, 7 ਅਗਸਤ
ਇੱਥੋਂ ਦੇ ਰਾਏਕੋਟ-ਮਾਲੇਰਕੋਟਲਾ ਮੁੱਖ ਮਾਰਗ ’ਤੇ ਕੰਗਣਵਾਲ ਰਜਬਾਹੇ ’ਤੇ ਬਣਿਆ ਅਧੂਰਾ ਪੁਲ ਰਾਹਗੀਰਾਂ ਲਈ ਭਾਵੇਂ ਖੋਲ੍ਹ ਦਿੱਤਾ ਹੈ ਪਰ ਇਸ ’ਤੇ ਪ੍ਰੀਮਿਕਸ ਪਾਉਣ ਦੀ ਬਜਾਏ ਮਿੱਟੀ ਪਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਮਿੱਟੀ ਦੀ ਉੱਡਦੀ ਧੂੜ ਦੋਪਹੀਆ ਵਾਹਨਾਂ ਲਈ ਮੁਸੀਬਤ ਬਣੀ ਹੋਈ ਹੈ। ਇਸ ਮੁੱਖ ਸੜਕ ’ਤੇ ਭਾਰੀ ਟਰਾਲੇ ਅਤੇ ਟਿੱਪਰ ਲੰਘਣ ਕਾਰਨ ਪੁਲ ਦੀਆਂ ਕਨਾਰੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪੁਲ ’ਤੇ ਆਵਾਜਾਈ ਖੋਲ੍ਹਣ ਤੋਂ ਪਹਿਲਾਂ ਪ੍ਰੀਮਿਕਸ ਪਾ ਕੇ ਭਾਰੀ ਵਾਹਨਾਂ ਦੇ ਲੰਘਣ ਲਈ ਮੁਕੰਮਲ ਤੌਰ ’ਤੇ ਸੜਕ ਬਣਾਈ ਜਾਵੇ। ਪੁਲ ਦੇ ਆਲੇ ਦੁਆਲੇ ਮਿੱਟੀ ਨਾ ਪਾਉਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਸ ਮਾਮਲੇ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲ ’ਤੇ ਸੜਕ ਬਣਾਉਣ ਦਾ ਟੈਂਡਰ ਹੋ ਚੁੱਕਾ ਹੈ ਪਰ ਟੀਪੀਸੀ ਵਿਚ ਇਕ ਮੈਂਬਰ ਦੇ ਦਸਤਖਤ ਬਕਾਇਆ ਰਹਿੰਦੇ ਹਨ।
ਐੱਸਈ ਬਠਿੰਡਾ ਵਿਪਨ ਬਾਂਸਲ ਨੇ ਕਿਹਾ ਕਿ ਉਨ੍ਹਾਂ ਦਾ ਮਾਲੇਰਕੋਟਲਾ ਜ਼ਿਲ੍ਹ ਨਾਲ ਕੋਈ ਸਬੰਧ ਨਹੀਂ ਹੈ ਅਤੇ ਜੇਕਰ ਟੈਂਡਰ ਉਪਰ ਉਸ ਦੇ ਦਸਤਖਤ ਰਹਿੰਦੇ ਹਨ ਤਾਂ ਦਫਤਰ ਜਾ ਕੇ ਰਿਕਾਰਡ ਮੁਤਾਬਿਕ ਜਲਦੀ ਕਰ ਦਿੱਤੇ ਜਾਣਗੇ।

Advertisement

Advertisement