For the best experience, open
https://m.punjabitribuneonline.com
on your mobile browser.
Advertisement

ਰੇਲ ਗੱਡੀਆਂ ਲੇਟ ਹੋਣ ਕਾਰਨ ਯਾਤਰੀ ਪ੍ਰੇਸ਼ਾਨ

09:51 AM Jul 11, 2024 IST
ਰੇਲ ਗੱਡੀਆਂ ਲੇਟ ਹੋਣ ਕਾਰਨ ਯਾਤਰੀ ਪ੍ਰੇਸ਼ਾਨ
Advertisement

ਪੱਤਰ ਪ੍ਰੇਰਕ
ਜਲੰਧਰ, 10 ਜੁਲਾਈ
ਰੇਲ ਗੱਡੀਆਂ ਦੀ ਲਗਾਤਾਰ ਘਟਦੀ ਰਫ਼ਤਾਰ ਕਾਰਨ ਗੱਡੀਆਂ ਲੇਟ ਹੋਣ ਕਰ ਕੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਵੱਖ-ਵੱਖ ਡਿਵੀਜ਼ਨਾਂ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਅਜਿਹੇ ’ਚ ਜਿੱਥੇ ਕਿਤੇ ਵੀ ਬਲਾਕ ਲਿਆ ਗਿਆ ਹੈ, ਉੱਥੇ ਹੀ ਰੇਲ ਗੱਡੀਆਂ ਦੀ ਰਫ਼ਤਾਰ ਵੀ ਘੱਟ ਕਰਨੀ ਪਈ ਹੈ। ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਨਵਨੀਕਰਨ ਕਰ ਕੇ ਉੱਥੇ ਬੈਠਣ ਦਾ ਪ੍ਰਬੰਧ ਵੀ ਨਾ ਹੋਣ ਕਰ ਕੇ ਲੋਕ ਧੁੱਪ ਵਿੱਚ ਹੀ ਰੇਲ ਗੱਡੀਆਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋ ਰਹੇ ਹਨ। ਕਰਤਾਰਪੁਰ ਸਟੇਸ਼ਨ ਦੀ ਰੇਲਵੇ ਲਾਈਨ ’ਤੇ ਇੰਟਰਲਾਕਿੰਗ ਦਾ ਕੰਮ ਚੱਲ ਰਿਹਾ ਹੈ ਤੇ ਜਲੰਧਰ ਕੈਂਟ ਸਟੇਸ਼ਨ ’ਤੇ ਰੇਲਵੇ ਲਾਈਨ ’ਤੇ ਬਲਾਕ ਰੱਖੇ ਜਾ ਰਹੇ ਹਨ। ਇਸ ਕਾਰਨ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਰੇਲ ਗੱਡੀਆਂ ਲੰਘ ਰਹੀਆਂ ਹਨ, ਕੁਝ ਨੂੰ ਰੱਦ ਕਰ ਦਿੱਤਾ ਗਿਆ ਤੇ ਕੁਝ ਦੇ ਰੂਟ ਨੂੰ ਬਦਲ ਦਿੱਤਾ ਗਿਆ ਹੈ। ਬਾਕੀ ਰੇਲ ਗੱਡੀਆਂ ਜ਼ਿਆਦਾਤਰ ਦੇਰੀ ਨਾਲ ਆ ਅਤੇ ਜਾ ਰਹੀਆਂ ਹਨ। ਅਜਿਹੇ ’ਚ ਯਾਤਰੀ ਗਰਮੀ ਤੇ ਹੁੰਮਸ ’ਚ ਘੰਟਿਆਂਬੱਧੀ ਸਟੇਸ਼ਨ ’ਤੇ ਇੰਤਜ਼ਾਰ ਕਰਨ ਲਈ ਮਜਬੂਰ ਹਨ।
ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਮਰ ਸਪੈਸ਼ਲ 09321 ਸਵਾ ਛੇ ਘੰਟੇ, ਅੰਮ੍ਰਿਤਸਰ ਜਨਸਾਧਾਰਨ ਐਕਸਪ੍ਰੈੱਸ 22423 ਪੌਣੇ ਛੇ ਘੰਟੇ, ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 15655 ਸਵਾ ਪੰਜ ਘੰਟੇ, ਊਧਮਪੁਰ ਐਕਸਪ੍ਰੈੱਸ 04141 ਸਾਢੇ ਤਿੰਨ ਘੰਟੇ, ਅੰਮ੍ਰਿਤਸਰ ਐਕਸਪ੍ਰੈੱਸ 14506 ਪੌਣੇ ਤਿੰਨ ਘੰਟੇ, ਜੇਹਲਮ ਐਕਸਪ੍ਰੈੱਸ 11077 ਢਾਈ ਘੰਟੇ, ਅੰਮ੍ਰਿਤਸਰ ਹਫ਼ਤਾਵਾਰੀ ਐਕਸਪ੍ਰੈੱਸ 22445, ਜਨਸੇਵਾ ਐਕਸਪ੍ਰੈੱਸ 14617 ਡੇਢ ਘੰਟਾ, ਸ੍ਰੀ ਮਾਤਾ ਵੈਸ਼ਨੋ ਦੇਵੀ ਸਮਰ ਸਪੈਸ਼ਲ, ਕਟੜਾ ਸਮਰ ਸਪੈਸ਼ਲ 09097 ਸਵਾ ਇਕ ਘੰਟਾ, ਸ਼ਾਲੀਮਾਰ 14661 ਆਦਿ ਹਨ।

Advertisement

Advertisement
Advertisement
Author Image

joginder kumar

View all posts

Advertisement