ਮੁੰਬਈ ਤੋਂ ਬੰਗਲੌਰ ਜਾ ਰਹੇ ਸਪਾਈਸਜੈੱਟ ਜਹਾਜ਼ ਦੀ ਪਖਾਨੇ ’ਚ ਫਸਿਆ ਰਿਹਾ ਯਾਤਰੀ, ਡੀਜੀਸੀਏ ਵੱਲੋਂ ਜਾਂਚ
01:37 PM Jan 17, 2024 IST
ਮੁੰਬਈ, 17 ਜਨਵਰੀ
Advertisement
ਡੀਜੀਸੀਏ ਨੇ ਸਪਾਈਸਜੈੱਟ ਦੇ ਮੁੰਬਈ ਤੋਂ ਬੰਗਲੌਰ ਜਾ ਰਹੇ ਜਹਾਜ਼ ਦੇ ਪਖਾਨੇ ’ਚ ਮੁਸਾਫ਼ਰ ਦੇ ਫਸਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਮੁਸਾਫ਼ਰ ਉਡਾਣ ਦੇ ਸਾਰੇ ਸਮੇਂ ਪਖਾਨੇ ’ਚ ਫਸਿਆ ਰਿਹਾ। ਇਹ ਘਟਨਾ ਮੰਗਲਵਾਰ ਨੂੰ ਪਖਾਨੇ ਦੇ ਦਰਵਾਜ਼ੇ ਦਾ ਤਾਲਾ ਖਰਾਬ ਹੋਣ ਕਾਰਨ ਵਾਪਰੀ। ਬੰਗਲੌਰ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਇੰਜਨੀਅਰ ਨੇ ਤਾਲਾ ਖੋਲ੍ਹਿਆ ਤੇ ਤਾਂ ਜਾ ਕੇ ਯਾਤਰੀ ਪਖਾਨੇ ’ਚੋਂ ਬਾਹਰ ਆਇਆ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਮਾਮਲੇ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀ ਮੁਤਾਬਕ ਇਹ ਘਟਨਾ ਰੱਖ-ਰਖਾਅ ਦੀ ਸਮੱਸਿਆ ਜਾਂ ਕਿਸੇ ਹੋਰ ਕਾਰਨ ਹੋ ਸਕਦੀ ਹੈ। ਯਾਤਰੀ ਲਗਪਗ ਇੱਕ ਘੰਟੇ ਤੱਕ ਫਸ ਰਿਹਾ। ਕੰਪਨੀ ਨੇ ਕਿਹਾ ਕਿ ਯਾਤਰੀ ਨੂੰ ਪੂਰਾ ਕਿਰਾਇਆ ਵਾਪਸ ਕੀਤਾ ਜਾ ਰਿਹਾ ਹੈ।
Advertisement
Advertisement