For the best experience, open
https://m.punjabitribuneonline.com
on your mobile browser.
Advertisement

ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਦੂਜੀ ਵਾਰ ਬੇ-ਭਰੋਸਗੀ ਮਤਾ ਪਾਸ

08:09 AM Feb 01, 2024 IST
ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਦੂਜੀ ਵਾਰ ਬੇ ਭਰੋਸਗੀ ਮਤਾ ਪਾਸ
ਮੁਕਤਸਰ ਵਿਚ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਬੇ-ਭਰੋਸਗੀ ਮਤਾ ਪੇਸ਼ ਕਰਕੇ ਆਉਂਦੇ ਹੋਏ ਕੌਂਸਲਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 31 ਜਨਵਰੀ
ਮੁਕਤਸਰ ਨਗਰ ਕੌਂਸਲ ਦੇ ਕੁੱਲ 31 ਮੈਂਬਰਾਂ ਵਿੱਚੋਂ 11 ਕੌਂਸਲਰਾਂ ਨੇ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਹਰੀਆਂ ਖ਼ਿਲਾਫ਼ ਬੇ-ਭਰੋਸਗੀ ਦਾ ਮਤਾ ਪਾ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਜ਼ਨੀਸ਼ ਕੁਮਾਰ ਨੂੰ ਸੌਂਪ ਦਿੱਤਾ| ਹੁਣ ਪ੍ਰਧਾਨ ਨੂੰ ਆਪਣੀ ਕੁਰਸੀ ਬਚਾਉਣ ਲਈ ਇਕ ਵਾਰ ਫਿਰ 14 ਦਿਨਾਂ ਦੇ ਵਿੱਚ-ਵਿੱਚ ਭਰੋਸੇ ਦਾ ਮਤਾ ਲਿਆਉਣਾ ਪਵੇਗਾ| ਜੇਕਰ ਫਿਰ ਵੀ 22 ਮੈਂਬਰ ਬੇਭਰੋਸਗੀ ਮਤੇ ਦੇ ਹੱਕ ’ਚ ਭੁਗਤਦੇ ਹਨ ਤਾਂ ਪ੍ਰਧਾਨਗੀ ਦੀ ਕੁਰਸੀ ਖੁਸ ਸਕਦੀ ਹੈ| ਉਹ ਪਹਿਲਾਂ ਵੀ ਇਕ ਵਾਰ ਬੇਭਰੋਸਗੀ ਦੇ ਮਤੇ ਨੂੰ ਫੇਲ੍ਹ ਕਰ ਚੁੱਕੇ ਹਨ| ਜਾਣਕਾਰੀ ਅਨੁਸਾਰ ਮਤਾ ਪੇਸ਼ ਵਾਲੇ ਕੌਂਸਲਰ ਵਿੱਚ ਯਾਦਵਿੰਦਰ ਸਿੰਘ ਯਾਦੂ, ਬਾਵਾ ਕੋਕੀ, ਗੁਰਪ੍ਰੀਤ ਸਿੰਘ, ਬਿੱਟਾ ਗਿੱਲ, ਗੁਰਸ਼ਰਨ, ਸਿਮਰਜੀਤ ਸਿੰਘ ਸ਼ਾਮਲ ਹਨ| ਕੌਂਸਲਰ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ ਮਤਾ ਪੇਸ਼ ਕਰਨ ਵਾਲੇ ਆਜ਼ਾਦ ਕੌਂਸਲਰ ਹਨ ਅਤੇ ਉਨ੍ਹਾਂ ਦਾ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਸਬੰਧੀ ਨਹੀਂ ਹੈ| ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆਂ ਨੇ ਕਥਿਤ ਕੌਂਸਲਰਾਂ ਨਾਲ ਪੱਖਪਾਤ ਕੀਤਾ ਤੇ ਸ਼ਹਿਰ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਏਜੰਡਾ ਜਾਣਬੁੱਝ ਕੇ ਦੇਰੀ ਨਾਲ ਪਹੁੰਚਾਉਂਦੇ ਸਨ| ਉਨ੍ਹਾਂ ਕਿਹਾ ਕਿ ਪ੍ਰਧਾਨ ਸ਼ੰਮੀ ਤੇਹਰੀਆਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਹਰ ਪੱਖੋਂ ਫੇਲ੍ਹ ਸਾਬਤ ਹੋਏ ਹਨ, ਜਿਸ ਕਾਰਨ ਸ਼ਹਿਰ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ| ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਵੱਲੋਂ ਕੌਂਸਲਰਾਂ ਨਾਲ ਮੇਲ-ਜੋਲ ਵੀ ਬਣਾ ਕੇ ਨਹੀਂ ਰੱਖਿਆ ਗਿਆ| ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਜਨੀਸ਼ ਕੁਮਾਰ ਨੇ ਕਿਹਾ ਕਿ 11 ਕੌਂਸਲਰਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਹਰੀਆਂ ਖਿਲਾਫ਼ ਬੇ ਭਰੋਸਗੀ ਦਾ ਮਤਾ ਪਾਇਆ ਹੈ ਜੋ ਪ੍ਰਧਾਨ ਨੂੰ ਭੇਜ ਦਿੱਤਾ ਜਾਵੇਗਾ| ਕੌਂਸਲ ਪ੍ਰਧਾਨ ਸ਼ੰਮੀ ਤੇਹਰੀਆ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਹੋਣ ਕਰਕੇ ਬੈਠਕ ਵਿੱਚ ਸ਼ਾਮਲ ਨਹੀਂ ਹੋਏ| ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਨਿਰਪੱਖ ਤਰੀਕੇ ਨਾਲ ਕੰਮ ਕੀਤੇ ਹਨ| ਸ਼ਹਿਰ ਵਾਸੀ ਅਤੇ ਕੌਂਸਲਰ ਉਨ੍ਹਾਂ ਦੇ ਨਾਲ ਹਨ| ਉਹ ਬੇ-ਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਅਤੇ ਰੱਦ ਕਰਨਗੇ|

Advertisement

Advertisement
Author Image

sukhwinder singh

View all posts

Advertisement
Advertisement
×