ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਦੀ ਮਿਲੀਭੁਗਤ ਨਾਲ ਰਿਹਾਇਸ਼ੀ ਖੇਤਰ ਵਿੱਚ ਕਮਰਸ਼ੀਅਲ ਨਕਸ਼ਾ ਪਾਸ

08:05 AM Jun 27, 2024 IST
ਬਸੀ ਪਠਾਣਾਂ ਦੀ ਸੰਤ ਨਾਮਦੇਵ ਮੰਦਰ ਸੜਕ ’ਤੇ ਉਸਾਰੀਆਂ ਦੁਕਾਨਾਂ।

ਅਜੇ ਮਲਹੋਤਰਾ
ਬਸੀ ਪਠਾਣਾਂ, 26 ਜੂਨ
ਨਗਰ ਕੌਂਸਲ ਬਸੀ ਪਠਾਣਾਂ ਦੀ ਮਿਲੀਭੁਗਤ ਨਾਲ ਸ਼ਹਿਰ ਦੀ ਸੰਤ ਨਾਮਦੇਵ ਮੰਦਰ ਸੜਕ ’ਤੇ ਸਥਿਤ ਰਿਹਾਇਸ਼ੀ ਖੇਤਰ ਵਿੱਚ ਇੱਕ ਵਿਅਕਤੀ ਨੇ ਕਮਰਸ਼ੀਅਲ ਨਕਸ਼ਾ ਪਾਸ ਕਰਵਾ ਕੇ ਉੱਥੇ ਦੁਕਾਨਾਂ ਦੀ ਉਸਾਰੀ ਕਰ ਦਿੱਤੀ ਹੈ|
ਬਸੀ ਪਠਾਣਾਂ ਦੀ ਸੰਤ ਨਾਮ ਦੇਵ ਮੰਦਰ ਸੜਕ ’ਤੇ ਸਥਿਤ ਲਾਇਨਜ਼ ਭਵਨ ਦੇ ਸਾਹਮਣੇ ਉਸਾਰੀਆਂ ਇਨ੍ਹਾਂ ਚਾਰ ਦੁਕਾਨਾਂ ਦੇ ਨਕਸ਼ੇ ਕਿਵੇਂ ਪਾਸ ਹੋਏ ਇਸ ਬਾਰੇ ਦੱਸਣ ਤੋਂ ਕੌਂਸਲ ਦੇ ਅਧਿਕਾਰੀ ਚੁੱਪ ਵੱਟ ਰਹੇ ਹਨ। ਤਕਰੀਬਨ 20 ਸਾਲ ਪਹਿਲਾਂ ਇਸੇ ਜਗ੍ਹਾ ’ਤੇ ਅਨੋਖ ਸਿੰਘ ਨਾਮ ਦੇ ਇਕ ਵਿਅਕਤੀ ਵੱਲੋਂ ਦੁਕਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਅਤੇ ਨਗਰ ਕੌਂਸਲ ਨੇ ਉਦੋਂ ਇਹ ਕਹਿ ਕੇ ਦੁਕਾਨਾਂ ਢਾਹ ਦਿੱਤੀਆਂ ਸਨ ਕਿ ਇਹ ਖੇਤਰ ਟੀਪੀ ਸਕੀਮ-3 ਦੇ ਰਿਹਾਇਸ਼ੀ ਖੇਤਰ ਵਿੱਚ ਆਉਂਦਾ ਹੈ ਇਸ ਕਰ ਕੇ ਇੱਥੇ ਕਮਰਸ਼ੀਅਲ ਉਸਾਰੀ ਨਹੀਂ ਕੀਤੀ ਜਾ ਸਕਦੀ| ਤਕਰੀਬਨ 20 ਸਾਲਾਂ ਬਾਅਦ ਅਜਿਹਾ ਕੀ ਹੋਇਆ ਕਿ ਉਸੇ ਨਗਰ ਕੌਂਸਲ ਨੇ ਉਸੇ ਖੇਤਰ ਵਿੱਚ ਕਮਰਸ਼ੀਅਲ ਨਕਸ਼ਾ ਪਾਸ ਕਰ ਦਿੱਤਾ| ਇਨ੍ਹਾਂ ਨਵੀਆਂ ਉਸਾਰੀਆਂ ਗਈਆਂ ਚਾਰ ਦੁਕਾਨਾਂ ਦੇ ਬਾਹਰ ਲੋਕ ਨਿਰਮਾਣ ਵਿਭਾਗ ਦੀ ਸੜਕ ਹੈ ਜਿੱਥੇ ਕੋਈ ਵੀ ਉਸਾਰੀ ਹੋਣ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਐੱਨਓਸੀ ਲੈਣੀ ਹੁੰਦੀ ਹੈ। ਇਸ ਸੜਕ ’ਤੇ ਨਗਰ ਕੌਂਸਲ ਦਾ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਨਾਲਾ ਬਣਿਆ ਹੋਇਆ ਹੈ ਜਿਸ ਨੂੰ ਦੁਕਾਨਦਾਰ ਵੱਲੋਂ ਢੱਕ ਦਿੱਤਾ ਗਿਆ ਹੈ। ਬਰਸਾਤਾਂ ਵਿੱਚ ਇਸ ਨਾਲੇ ਦੀ ਸਫਾਈ ਕਿਵੇਂ ਹੋਵੇਗੀ ਇਸ ਬਾਰੇ ਅਧਿਕਾਰੀ ਕੁੱਝ ਵੀ ਕਹਿਣ ਤੋਂ ਪਾਸਾ ਵੱਟ ਰਹੇ ਹਨ|

Advertisement

ਮਸਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ: ਈਓ ਸੁਖਦੇਵ ਸਿੰਘ

ਨਗਰ ਕੌਂਸਲ ਬਸੀ ਪਠਾਣਾਂ ਦੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਕਿਹਾ ਕਿ ਇਹ ਨਕਸ਼ਾ ਉਨ੍ਹਾਂ ਦੀ ਬਸੀ ਪਠਾਣਾਂ ਵਿੱਚ ਤਾਇਨਾਤੀ ਤੋਂ ਪਹਿਲਾਂ ਪਾਸ ਹੋਇਆ ਸੀ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਕੋਈ ਅਣਗਹਿਲੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ|

Advertisement
Advertisement
Advertisement