For the best experience, open
https://m.punjabitribuneonline.com
on your mobile browser.
Advertisement

ਕਿਰਤ ਕਲਾ ਤੇ ਸੰਘਰਸ਼ਾਂ ਨੂੰ ਪ੍ਰਣਾਈ ਹੈ ਪਾਸ਼ ਦੀ ਕਵਿਤਾ: ਡਾ. ਭੱਟੀ

07:57 AM Sep 12, 2023 IST
ਕਿਰਤ ਕਲਾ ਤੇ ਸੰਘਰਸ਼ਾਂ ਨੂੰ ਪ੍ਰਣਾਈ ਹੈ ਪਾਸ਼ ਦੀ ਕਵਿਤਾ  ਡਾ  ਭੱਟੀ
ਫਰੀਦਕੋਟ ’ਚ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਹਿਤਕਾਰ। -ਫੋਟੋ: ਜੱਸ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 11 ਸਤੰਬਰ
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਸਥਾਨਕ ਫਰੀਦਕੋਟ ਕਲੱਬ ਵਿੱਚ ਕਰਵਾਇਆ ਗਿਆ 35ਵਾਂ ਪਾਸ਼ ਯਾਦਗਾਰੀ ਸਾਹਿਤਕ ਸਮਾਰੋਹ ਚਿੰਤਨ, ਚੇਤਨਾ ਤੇ ਸਾਂਝ ਦੀ ਰੋਸ਼ਨੀ ਬਿਖੇਰਦਾ ਯਾਦਗਾਰੀ ਹੋ ਨਿੱਬੜਿਆ। ਇਹ ਰਾਜ ਪੱਧਰੀ ਸਮਾਰੋਹ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਭੱਟੀ, ਇਕਬਾਲ ਕੌਰ ਉਦਾਸੀ, ਹਰਸ਼ਰਨ ਸਿੰਘ ਧੀਦੋ ਗਿੱਲ, ਡਾ. ਪਰਮਿੰਦਰ ਸਿੰਘ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ।
ਸਮਾਰੋਹ ਦਾ ਆਗਾਜ਼ ਇਕਬਾਲ ਕੌਰ ਉਦਾਸੀ ਵੱਲੋਂ ਸੰਤ ਰਾਮ ਉਦਾਸੀ ਦੇ ਗਾਏ ਗੀਤ ਨਾਲ ਹੋਇਆ। ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਪ੍ਰਗਤੀਸ਼ੀਲ ਚਿੰਤਕ ਡਾ. ਸੁਰਜੀਤ ਭੱਟੀ ਨੇ ਪਾਸ਼ ਦੀ ਕਵਿਤਾ ਬਾਰੇ ਚਰਚਾ ਕਰਦਿਆਂ ਆਖਿਆ ਕਿ ਪਾਸ਼ ਆਪਣੀ ਪ੍ਰਤੀਬੱਧਤਾ ਕਰ ਕੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ।
ਉਨ੍ਹਾਂ ਪਾਸ਼ ਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਮਨਘੜਤ ਰਾਸ਼ਟਰਵਾਦ, ਸੰਵਿਧਾਨ ਤੇ ਆਜ਼ਾਦੀ ਲਈ ਵਰਤੇ ਗਏ ਕਾਵਿਕ ਬੋਲਾਂ ਤੇ ਕਵਿਤਾ ਦੀ ਬੁਲੰਦੀ ਦੇ ਪੱਖਾਂ ’ਤੇ ਚਰਚਾ ਛੇੜੀ। ਪਾਸ਼ ਦੀ ਕਵਿਤਾ ਤੇ ਸਮਕਾਲ ’ਤੇ ਚਰਚਾ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਰਾਜ ਸੱਤਾ ਵੱਲੋਂ ਦਰਪੇਸ਼ ਚੁਣੌਤੀਆਂ ’ਤੇ ਗੱਲ ਕਰਦਿਆਂ ਫਿਰਕਾਪ੍ਰਸਤੀ ਤੇ ਫਾਸ਼ੀਵਾਦ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਉਣ ਤੇ ਲੋਕ ਮਸਲਿਆਂ ਨੂੰ ਰੋਲਣ ਦੇ ਹੱਥਕੰਡਿਆਂ ਨੂੰ ਦਰਸ਼ਕਾਂ ਸਾਹਵੇਂ ਰੱਖਿਆ। ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਇਤਿਹਾਸਕਾਰ ਸੁਭਾਸ਼ ਪਰਿਹਾਰ ਤੇ ਡਾ. ਅਰੀਤ ਨੇ ਪਾਸ਼ ਦੀ ਕਵਿਤਾ ਦੇ ਤੱਤ ਨੂੰ ਪ੍ਰਤੀਬੱਧਤਾ ਦੀ ਸਿਖਰ ਦੱਸਿਆ।
ਦੂਜੇ ਸੈਸ਼ਨ ਦਾ ਮੰਚ ਸੰਚਾਲਣ ਕਵੀ ਜਾਗੀਰ ਜੋਸਨ ਨੇ ਕੀਤਾ। ਗੁਰਤੇਜ ਕੋਹਾਰਵਾਲਾ, ਵਿਜੈ ਵਿਵੇਕ, ਸੁਰਜੀਤ ਜੱਜ, ਸਵਾਮੀ ਸਰਬਜੀਤ, ਅਨੀ ਕਾਠਗੜ੍ਹ, ਗੁਰਜੰਟ ਰਾਜੇਆਣਾ, ਵਿਰਕ ਪੁਸ਼ਪਿੰਦਰ, ਮਨਜੀਤ ਪੁਰੀ, ਸੁਖਜਿੰਦਰ, ਮਨਜੀਤ ਸੂਖਮ, ਤਲਵਿੰਦਰ ਸ਼ੇਰਗਿੱਲ, ਮੋਹਨ ਮਤਿਆਲਵੀ, ਦਵਿੰਦਰ ਸੈਫ਼ੀ, ਸੁਨੀਲ ਚੰਦਿਆਣਵੀ ਅਤੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Advertisement

Advertisement
Author Image

joginder kumar

View all posts

Advertisement
Advertisement
×