ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗ੍ਰੀਨ ਐਕਸਪ੍ਰੈੱਸ ਸਬੰਧੀ ਧਰਨੇ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਸ਼ਿਰਕਤ

09:01 AM May 17, 2024 IST
ਧਰਨੇ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਪ੍ਰਤਾਪ ਸਿੰਘ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 16 ਮਈ
ਜ਼ਿਲ੍ਹੇ ਵਿੱਚੋਂ ਲੰਘਦੇ ਗ੍ਰੀਨ ਐਕਸਪ੍ਰੈੱਸ ਨੂੰ ਲੈ ਕੇ ਸਥਾਨਕ ਲੋਕਾਂ ਦਾ ਧਰਨਾ 215ਵੇਂ ਦਿਨ ਵੀ ਜਾਰੀ ਰਿਹਾ ਤੇ ਪਿੰਡਾਂ ਦੇ ਲੋਕਾਂ ਵੱਲੋਂ ਸੱਤਾਧਾਰੀ ਧਿਰ ਨੂੰ ਕੋਸਿਆ ਜਾ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਧਰਨੇ ਉਪਰ ਨਜ਼ਰ ਗੱਡੀ ਹੋਈ ਹੈ। ਹਾਲਾਂਕਿ ਇੱਥੇ ਪਿੰਡਾਂ ’ਚ ਭਾਜਪਾ ਦਾ ਤਿੱਖਾ ਵਿਰੋਧ ਨਹੀਂ ਹੈ ਪਰ ਮੋਹਣਾ ਕੇਂਦਰ ਬਿੰਦੂ ਬਣ ਚੁੱਕਾ ਹੈ।
ਲੋਕ ਇਸ ਐਕਸਪ੍ਰੈੱਸ ਵੇਅ ਵਿਚੋਂ ਮੋਹਣਾ ਤੋਂ ਕੱਟ ਚਾਹੰਦੇ ਹਨ ਕਿ ਉਹ ਸੜਕ ਇਸਤੇਮਾਲ ਕਰ ਸਕਣ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਨੇ ਅੱਜ ਮੋਹਣਾ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਉਹ ਸੰਸਦ ਮੈਂਬਰ ਬਣਦੇ ਹਨ ਤਾਂ ਉਨ੍ਹਾਂ ਦੀ ਪਹਿਲੀ ਮੋਹਣਾ ਵਿੱਚ ਗ੍ਰੀਨ ਐਕਸਪ੍ਰੈੱਸ ਵੇਅ ਦਾ ਮੁੱਦਾ ਹੱਲ ਕਰਨਗੇ। ਜੇਕਰ ਨਾ ਕਰ ਸਕੇ ਤਾਂ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਦੇਣਗੇ। ਉਨ੍ਹਾਂ ਕਿਹਾ ਕਿ ਮੋਹਣਾ ਵਿੱਚ 215 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਪਰ ਭਾਜਪਾ ਵਾਲੇ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ ਅਤੇ ਕਿੰਨੀ ਸ਼ਰਮ ਦੀ ਗੱਲ ਹੈ ਕਿ ਕੇਂਦਰ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਇੱਥੇ ਦੇ ਲੋਕਾਂ ਦਾ ਦਰਦ ਨਹੀਂ ਸੁਣ ਰਹੇ ਕਿਉਂਕਿ ਉਹ ਸਮਝ ਨਹੀਂ ਰਹੇ, ਧਰਨੇ ਵਿੱਚ ਆਸ-ਪਾਸ ਦੇ 40 ਪਿੰਡਾਂ ਦੇ ਮੁਖੀ ਹਾਜ਼ਰ ਸਨ। ਪਿੰਡ ਅਟਾਲੀ, ਪ੍ਰਿਥਲਾ ਖੇਤਰ ਦੇ ਲੋਕਾਂ ਨੇ ਹਾਈਵੇਅ ਦਾ ਮੁੱਦਾ ਉਮੀਦਵਾਰ ਕੋਲ ਉਠਾਇਆ।

Advertisement

Advertisement
Advertisement