ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਹੈਰੀਟੇਜ ਵੱਲੋਂ ਭੋਜਨ ਪ੍ਰਦਰਸ਼ਨੀ ’ਚ ਸ਼ਮੂਲੀਅਤ

10:46 AM Sep 25, 2024 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਸਤੰਬਰ
ਪੰਜਾਬ ਹੈਰੀਟੇਜ ਚੌਕੀਮਾਨ ਲੁਧਿਆਣਾ ਅਤੇ ਆਰਗੈਨਿਕ ਫਾਰਮ ਹਾਊਸ ਨੇ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਵੱਲੋਂ ਲਾਈ ਪ੍ਰਦਰਸ਼ਨੀ ਵਰਲਡ ਫੂਡ ਇੰਡੀਆ-2024 ਵਿੱਚ ਹਿੱਸਾ ਲਿਆ। ਇਸ ਭੋਜਨ ਪ੍ਰਦਰਸ਼ਨੀ ਵਿੱਚ ਫੂਡ ਪ੍ਰੋਸੈਸਿੰਗ, ਆਰਗੈਨਿਕ ਫੂਡ, ਫੂਡ ਵਿਚਲੇ ਨਿਊਟ੍ਰੀਸ਼ਨ, ਮਸ਼ੀਨਰੀ, ਟੈਕਨਾਲੋਜੀ, ਟੈਸਟਿੰਗ ਅਤੇ ਮਨੁੱਖੀ ਸਿਹਤ ਲਈ ਵਿਟਾਮਿਨ ਅਤੇ ਮਿਨਰਲ ਭਰਪੂਰ ਫੂਡ ਤੇ ਪ੍ਰੋਸੈਸਿੰਗ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਸੰਸਥਾ ਦੇ ਮੈਨੇਜਰ ਕਮਲਜੀਤ ਬਾਵਾ ਅਤੇ ਮੈਨੇਜਿੰਗ ਡਾਇਰੈਕਟਰ ਬਲਦੇਵ ਬਾਵਾ ਨੇ ਪ੍ਰਦਰਸ਼ਨੀ ’ਚ ਹਿੱਸਾ ਲੈ ਕੇ ਵੱਡਮੁੱਲੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨਾਲ ਸਮੁੱਚੀ ਪ੍ਰਦਰਸ਼ਨੀ ਦਾ ਮੁਆਇਨਾ ਵੀ ਕੀਤਾ। ਇਸ ਬਾਰੇ ਐੱਮਡੀ ਬਲਦੇਵ ਬਾਵਾ ਨੇ ਦੱਸਿਆ ਕਿ ਲੋਕਾਂ ਕੋਲ ਸਮੇਂ ਦੀ ਘਾਟ ਹੋਣ ਕਰਕੇ ਪ੍ਰੋਸੈਸ ਕੀਤਾ ਫੂਡ ਵਧੇਰੇ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਟੈਸਟਿੰਗ ਰਾਹੀਂ ਫੂਡ ਦੀ ਨਿਊਟ੍ਰੀਸ਼ਨ ਵੈਲਿਊ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਲਦੇਵ ਬਾਵਾ ਅਤੇ ਕਮਲਜੀਤ ਬਾਵਾ ਨੇ ਰਵਨੀਤ ਬਿੱਟੂ ਨਾਲ ਮੁਲਾਕਾਤ ਕੀਤੀ। ਸ੍ਰੀ ਬਾਵਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਫੂਡ ਪ੍ਰੋਸੈਸਿੰਗ ਮਾਮਲੇ ’ਚ ਅੱਗੇ ਵਧਾ ਕੇ ਵਿਸ਼ਵ ਦੇ ਨਕਸ਼ੇ ’ਤੇ ਲਿਆਂਦਾ ਜਾਵੇ।

Advertisement

Advertisement