ਮੁਰੰਮਤ ਕਾਰਨ ਮਾਇਆਪੁਰੀ ਪੁਲ ਦਾ ਇਕ ਹਿੱਸਾ ਆਵਾਜਾਈ ਲਈ ਬੰਦ
10:23 AM Oct 07, 2024 IST
ਨਵੀਂ ਦਿੱਲੀ, 6 ਅਕਤੂਬਰ
ਇੱਥੇ ਮਾਇਆਪੁਰੀ ਫਲਾਈਓਵਰ ’ਤੇ ਮੁਰੰਮਤ ਕਾਰਨ ਸੜਕ ਦੇ ਇਕ ਪਾਸੇ ਦੀ ਆਵਾਜਾਈ 30 ਦਿਨਾਂ ਲਈ ਬੰਦ ਰਹੇਗੀ। ਲੋਕ ਨਿਰਮਾਣ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਨਗਰ ਨਿਗਮ ਨੇ ਅੱਜ ਮਾਇਆਪੁਰੀ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਰਾਜਾ ਗਾਰਡਨ ਤੋਂ ਨਰੈਣਾ ਤੱਕ ਸੜਕ ਮੁਰੰਮਤ ਦੇ ਕੰਮ ਕਾਰਨ ਇੱਕ ਮਹੀਨੇ ਤੱਕ ਬੰਦ ਰਹੇਗੀ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਰਾਜਾ ਗਾਰਡਨ ਅਤੇ ਪੰਜਾਬੀ ਬਾਗ ਤੋਂ ਆਉਣ ਵਾਲੇ ਅਤੇ ਧੌਲਾ ਕੁੂੰਆਂ ਅਤੇ ਨਰੈਣਾ ਵੱਲ ਜਾਣ ਵਾਲੇ ਲੋਕਾਂ ਨੂੰ ਮਾਇਆਪੁਰੀ ਫਲਾਈਓਵਰ ਦੇ ਸ਼ੁਰੂ ਤੋਂ ਸਰਵਿਸ ਰੋਡ ਲੈ ਕੇ ਮਾਇਆਪੁਰੀ ਚੌਕ ਲਾਲ ਬੱਤੀ ਤੋਂ ਆਪਣੀ ਮੰਜ਼ਲ ਤੱਕ ਜਾਣ। ਅਧਿਕਾਰੀ ਅਨੁਸਾਰ ਰਾਹਗੀਰ ਜਾਮ ਵਰਗੀ ਸਥਿਤੀ ਤੋਂ ਬਚਣ ਲਈ ਅਧਿਕਾਰੀਆਂ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ। -ਪੀਟੀਆਈ
Advertisement
Advertisement