For the best experience, open
https://m.punjabitribuneonline.com
on your mobile browser.
Advertisement

ਭਾਜਪਾ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਹਰਪਾਲਪੁਰ ਦਾ ਪਰਨੀਤ ਕੌਰ ਵੱਲੋਂ ਸਨਮਾਨ

07:55 AM Apr 02, 2024 IST
ਭਾਜਪਾ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਹਰਪਾਲਪੁਰ ਦਾ ਪਰਨੀਤ ਕੌਰ ਵੱਲੋਂ ਸਨਮਾਨ
ਹਰਵਿੰਦਰ ਹਰਪਾਲਪੁਰ ਤੇ ਹੋਰ ਆਗੂਆਂ ਨੂੰ ਸਨਮਾਨਦੇ ਹੋਏ ਪਰਨੀਤ ਕੌਰ। -ਫੋਟੋ:ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਪਰੈਲ
ਚੰਦ ਹੀ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦਾ ਅੱਜ ਇੱਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਸਵਾਗਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰਵਿੰਦਰ ਹਰਪਾਲਪੁਰ ਨੇ ਕਈ ਸੰਸਦੀ ਚੋਣਾਂ ’ਚ ਬਹੁਤ ਨੇੜਿਉਂ ਭੂਮਿਕਾ ਨਿਭਾਈ ਹੈ ਜਿਸ ਕਰਕੇ ਉਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦਾ ਉਨ੍ਹਾ ਨੂੰ ਨਿੱਜੀ ਫਾਇਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਕਰੀਬ ਚਾਰ ਦਹਾਕਿਆਂ ਤੋਂ ਅਕਾਲੀ ਦਲ ’ਚ ਸਰਗਰਮ ਹਰਵਿੰਦਰ ਹਰਪਾਲਪੁਰ ਜਿਥੇ ਦਸ ਸਾਲ ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਰਹੇ ਹਨ, ਉੱਥੇ ਹੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਦੋ ਸਾਲ ਸੰਯੁਕਤ ਸਕੱਤਰ ਵੀ ਰਹੇ ਹਨ, ਜਦਕਿ ਹੁਣ ਦੋ ਸਾਲਾਂ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਪੀਏਸੀ ਦੇ ਵੱਕਾਰੀ ਅਹੁਦੇ ’ਤੇ ਵੀ ਬਿਰਾਜਮਮਾਨ ਸਨ। ਉਨ੍ਹਾਂ ਦੇ ਮਾਮੇ ਪ੍ਰੋ. ਚੰਦੂਮਾਜਰਾ ਨੇ ਤਿੰਨ ਚੋਣਾਂ ਤਾਂ ਮੋਤੀ ਮਹਿਲ ਦੇ ਖਿਲ਼ਾਫ਼ ਹੀ ਲੜੀਆਂ ਹਨ। 1998 ’ਚ ਤਾਂ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਹਰਾਇਆ ਸੀ। ਪਰ 1999 ਅਤੇ 2009 ’ਚ ਉਹ ਪਰਨੀਤ ਕੌਰ ਤੋਂ ਹਾਰ ਗਏ ਹਨ। ਇਨ੍ਹਾਂ ਤਿੰਨਾਂ ਹੀ ਚੋਣਾਂ ’ਚ ਹਰਪਾਲਪੁਰ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਇਸ ਕਰਕੇ ਪਰਨੀਤ ਕੌਰ ਸ੍ਰੀ ਹਰਵਿੰਦਰ ਹਰਪਾਲਪੁਰ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਆਪਣੇ ਲਈ ਬੇਹੱਦ ਲਾਹੇਵੰਦ ਦੱਸਦੇ ਹਨ। ਪਰਨੀਤ ਕੌਰ ਨੇ ਅੱਜ ਹਰਪਾਲਪੁਰ ਨੂੰ ਕਿਹਾ ਕਿ ਇਨ੍ਹਾਂ ਚੋਣਾ ਦੌਰਾਨ ਉਹ ਉਨ੍ਹਾਂ ਦੇ ਨਾਲ ਹੀ ਰਹਿਣ। ਹਰਵਿੰਦਰ ਹਰਪਾਲਪੁਰ ਦਾ ਕਹਿਣਾ ਸੀ ਕਿ ਅਕਾਲੀ ਦਲ ’ਚ ਉਹ ਘੁਟਣ ਮਹਿਸੂਸ ਕਰਦੇ ਆ ਰਹੇ ਸਨ। ਕਿਉਂਕਿ ਅਕਾਲੀ ਲੀਡਰ ਆਪਣੇ ਪੁੱਤਰ ਮੋਹ ’ਚ ਗ਼ਰਕ ਕੇ ਆਪਣੇ ਮੁੰਡਿਆਂ ਨੂੰ ਰਾਜਨੀਤੀ ’ਚ ਕਾਮਯਾਬ ਕਰਨ ਲਈ ਦੂਜੇ ਆਗੂਆਂ ਅਤੇ ਵਰਕਰਾਂ ’ਤੇ ਝੂਠੇ ਪਰਚੇ ਦਰਜ ਕਰਵਾਉਣ ਦੀ ਮਾੜੀ ਰਾਜਨੀਤੀ ਕਰਨ ਤੱਕ ਵੀ ਚਲੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅੱਜ ਪਹਿਲੀ ਵਾਰ ਮੋਤੀ ਬਾਗ ਪੈਲੇਸ ’ਚ ਪੁੱਜੇ ਹਨ। ਤਰਕ ਸੀ ਪਰਨੀਤ ਕੌਰ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ।

Advertisement

Advertisement
Author Image

Advertisement
Advertisement
×